ਰੇਲ ਮੁਸਾਫਰਾਂ ਲਈ ਖੁਸ਼ਖ਼ਬਰੀ, ਰਿਸ਼ੀਕੇਸ਼-ਜੰਮੂ ਤਵੀ ਵਿਚਾਲੇ ਸ਼ੁਰੂ ਹੋਈ ਟ੍ਰੇਨ

01/11/2021 8:30:42 PM

ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਦੇਵ ਭੂਮੀ ਉਤਰਾਖੰਡ ਦੇ ਵਿਸ਼ਵ ਪੱਧਰ ਤੇ ਸਟੇਸ਼ਨ ਯੋਗ ਨਗਰੀ ਰਿਸ਼ੀਕੇਸ਼ ਤੋਂ ਜੰਮੂ ਤਵੀ ਵਿਚਾਲੇ ਰੇਲ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਪ੍ਰਾਜੈਕਟ ਦੇ ਤਹਿਤ ਪਹਿਲੇ ਰੇਲਵੇ ਸਟੇਸ਼ਨ ਯੋਗ ਨਗਰੀ ਰਿਸ਼ੀਕੇਸ਼ ਤੋਂ ਟਰੇਨਾਂ ਦਾ ਸੰਚਾਲਨ ਅੱਜ (11 ਜਨਵਰੀ 2021) ਤੋਂ ਸ਼ੁਰੂ ਹੋ ਗਿਆ ਹੈ।

ਰੇਲ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਕਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੇਲ ਸੇਵਾ ਸ਼ੁਰੂ ਹੋਣ ਨਾਲ ਦੇਵ ਭੂਮੀ ਉਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਸੈਰ ਸਹਿਤ ਆਰਥਕ ਗਤੀਵਿਧੀਆਂ ਵਿੱਚ ਤੇਜੀ ਆਵੇਗੀ। ਦੱਸ ਦਈਏ ਕਿ ਯੋਗ ਨਗਰੀ ਰਿਸ਼ੀਕੇਸ਼ ਤੋਂ ਜੰਮੂ ਤਵੀ ਲਈ ਟ੍ਰੇਨ ਸੇਵਾ ਦਾ ਸ਼ੁਰੂਆਤ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਕੁੰਭ ਨਗਰੀ ਹਰਿਦੁਆਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਸਿੱਖਿਆ ਮੰਤਰੀ ਨਿਸ਼ੰਕ ਨੇ ਕੀਤਾ।
ਇਹ ਵੀ ਪੜ੍ਹੋ- ਪਾਰਕ 'ਚ ਬੈਠੇ ਨੌਜਵਾਨ ਦੇ ਸਿਰ 'ਚ ਹਥੌੜਾ ਮਾਰ ਕੀਤਾ ਕਤਲ

ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਰਿਸ਼ੀਕੇਸ਼ ਰੇਲਵੇ ਸਟੇਸ਼ਨ ਤੋਂ ਟਰੇਨਾਂ ਦਾ ਸੰਚਾਲਨ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ। ਉਥੇ ਹੀ, ਕੇਂਦਰੀ ਸਿੱਆਖਿਆ ਮੰਤਰੀ ਨਿਸ਼ੰਕ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਛੇਤੀ ਹੀ ਉਤਰਾਖੰਡ ਦੇ ਚਾਰਾਂ ਧਾਮ ਰੇਲ ਨੈੱਟਵਰਕ ਨਾਲ ਜੁੜ ਜਾਣਗੇ। ਉਨ੍ਹਾਂ ਨੇ ਰਿਸ਼ੀਕੇਸ਼ ਕਰਣਪ੍ਰਯਾਗ ਰੇਲ ਲਾਈਨ ਦੇ ਪ੍ਰਾਜੈਕਟ ਦੇ ਕੰਮ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।

Inder Prajapati

This news is Content Editor Inder Prajapati