ਰਾਜਸਥਾਨ ਤੋਂ 1100 ਤੋਂ ਜ਼ਿਆਦਾ ਯਾਤਰੀਆਂ ਨੂੰ ਲੈ ਕੇ ਪੱਛਮੀ ਬੰਗਾਲ ਪਹੁੰਚੀ ਟ੍ਰੇਨ

05/05/2020 7:35:15 PM

ਕੋਲਕਾਤਾ-ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਪੂਰੇ ਦੇਸ਼ 'ਚ ਲਾਕਡਾਊਨ ਜਾਰੀ ਹੈ। 4 ਮਈ ਤੋਂ ਕੁਝ ਢਿੱਲ ਦੇ ਨਾਲ ਹੀ ਲਾਕਡਾਊਨ 2 ਹਫਤਿਆਂ ਲਈ ਵਧਾ ਦਿੱਤਾ ਗਿਆ ਹੈ। ਅਜਿਹੇ 'ਚ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਰੇਲ ਮੰਤਰਾਲੇ ਨੇ 'ਮਜ਼ਦੂਰ ਸਪੈਸ਼ਲ ਟ੍ਰੇਨ' ਚਲਾਈ ਹੈ। ਅੱਜ ਭਾਵ ਮੰਗਲਵਾਰ ਨੂੰ ਰਾਜਸਥਾਨ ਤੋਂ 1100 ਤੋਂ ਜ਼ਿਆਦਾ ਮਜ਼ਦੂਰਾਂ ਅਤੇ ਤੀਰਥ ਯਾਤਰੀਆਂ ਨੂੰ ਲੈ ਕੇ ਟ੍ਰੇਨ ਪੱਛਮੀ ਬੰਗਾਲ ਦੇ ਹਾਵੜਾ ਜ਼ਿਲੇ 'ਚ ਪਹੁੰਚੀ, ਜਿੱਥੇ ਯਾਤਰੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਅਧਿਕਾਰਤ ਮਾਹਰਾਂ ਨੇ ਦੱਸਿਆ ਹੈ ਕਿ 24 ਕੋਚਾਂ ਵਾਲੀ ਟ੍ਰੇਨ ਰਾਜਸਥਾਨ ਦੇ ਅਜਮੇਰ ਤੋਂ ਸੋਮਵਾਰ ਸਵੇਰਸਾਰ ਰਵਾਨਾ ਹੋਈ ਅਤੇ ਮੰਗਲਵਾਰ ਇੱਥੇ ਪਹੁੰਚੀ। 

ਸਿਹਤ ਵਿਭਾਗ ਨੇ ਸਟੇਸ਼ਨ ਦੇ ਬਾਹਰ ਇਕ ਕੈਂਪ ਲਾਇਆ ਸੀ। ਸਿਹਤ ਕਰਮਚਾਰੀ ਔਰਤਾਂ ਅਤੇ ਬੱਚਿਆ ਸਮੇਤ 1186 ਯਾਤਰੀਆਂ ਦੀ ਜਾਂਚ ਕਰੇਗਾ। ਮਾਹਿਰਾਂ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ 'ਚ ਵਾਇਰਸ ਦੇ ਲੱਛਣ ਦਿਸਣਗੇ, ਉਨ੍ਹਾਂ ਨੂੰ ਮੈਡੀਕਲ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਹੋਰਾਂ ਨੂੰ ਬੱਸਾਂ ਰਾਹੀਂ ਸੂਬੇ ਦੇ ਹੋਰ ਸਥਾਨਾਂ 'ਤੇ ਉਨ੍ਹਾਂ ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਡਿਸਟੈਂਸਿੰਗ ਨਿਯਮਾਂ ਦਾ ਪਾਲਣ ਕਰਦੇ ਹੋਏ ਕੋਚਾਂ ਨੂੰ ਖਾਲੀ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਰਾਜਸਥਾਨ ਦੇ ਮੁੱਖ ਸਕੱਤਰ ਨੇ ਆਪਣੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਅਜਮੇਰ ਅਤੇ ਹੋਰ ਸਥਾਨਾਂ 'ਤੇ ਫਸੇ ਤੀਰਥ ਯਾਤਰੀਆਂ ਅਤੇ ਮਜ਼ਦੂਰਾਂ ਦੀ ਸੂਬਾ ਵਾਪਸੀ ਲਈ ਚਿੱਠੀ ਲਿਖੀ ਸੀ। 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਸੀ ਕਿ 2 ਟ੍ਰੇਨ ਲਗਭਗ 2500 ਮਜ਼ਦੂਰਾਂ, ਤੀਰਥ ਯਾਤਰੀਆਂ ਅਤੇ ਮਰੀਜ਼ਾਂ ਨੂੰ ਘਰ ਲੈ ਕੇ ਆਉਣਗੀਆ। ਇਸ 'ਚ ਇਕ ਟ੍ਰੇਨ ਰਾਜਸਥਾਨ ਅਤੇ ਦੂਜੀ ਟ੍ਰੇਨ ਕੇਰਲ ਤੋਂ ਆਵੇਗੀ। ਮਾਹਰਾਂ ਨੇ ਦੱਸਿਆ ਕਿ ਕੇਰਲ ਦੇ ਤਿਰੂਵੰਤਪੁਰਮ ਤੋਂ ਸੋਮਵਾਰ ਨੂੰ ਚੱਲੀ ਟ੍ਰੇਨ ਬੁੱਧਵਾਰ ਨੂੰ ਮੁਰਸ਼ਦਾਬਾਦ ਜ਼ਿਲੇ ਦੇ ਬ੍ਰਹਮਾਪੁਰ ਪਹੁੰਚੇਗੀ।

Iqbalkaur

This news is Content Editor Iqbalkaur