ਯਾਤਰਾ ''ਤੇ ਜਾ ਰਹੇ ਹੋ ਤਾਂ ਚੈੱਕ ਕਰ ਲਵੋ ਆਪਣੀ ਟਰੇਨ ਦੀ ਸਥਿਤੀ, ਰੇਲਵੇ ਨੇ 38 ਗੱਡੀਆਂ ਕੀਤੀਆਂ ਰੱਦ

08/13/2019 1:32:40 PM

ਨਵੀਂ ਦਿੱਲੀ— ਜੇਕਰ ਤੁਸੀਂ ਟਰੇਨ ਨਾਲ ਕਿਸੇ ਯਾਤਰਾ 'ਤੇ ਜਾਣ ਵਾਲੇ ਹੋ ਤਾਂ ਤੁਹਾਨੂੰ ਟਰੇਨ ਦੀ ਸਥਿਤੀ ਬਾਰੇ ਜਾਣ ਲੈਣਾ ਚਾਹੀਦਾ ਹੈ ਕਿ ਕਿਤੇ ਤੁਹਾਡੀ ਗੱਡੀ ਰੇਲਵੇ ਨੇ ਰੱਦ ਤਾਂ ਨਹੀਂ ਕਰ ਦਿੱਤੀ ਹੈ। ਦਰਅਸਲ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ ਨਾਲ ਪਾਣੀ ਭਰਨ ਕਾਰਨ ਪੱਛਮੀ ਰੇਲਵੇ ਨੇ ਅੱਜ ਯਾਨੀ ਮੰਗਲਵਾਰ ਨੂੰ 13 ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਵਲੋਂ ਜਾਰੀ ਬਿਆਨ ਅਨੁਸਾਰ 19 ਅਗਸਤ ਨੂੰ ਇਕ, 15 ਅਗਸਤ ਨੂੰ 8, 16 ਅਗਸਤ ਨੂੰ 5, 17 ਅਗਸਤ ਅਤੇ 18 ਅਗਸਤ ਨੂੰ 3-3 ਟਰੇਨਾਂ ਰੱਦ ਰਹਿਣਗੀਆਂ। ਇਸ ਤੋਂ ਇਲਾਵਾ 5 ਟਰੇਨਾਂ ਨੂੰ ਅਗਲੇ ਆਦੇਸ਼ ਤੱਕ ਰੱਦ ਰੱਖਿਆ ਗਿਆ ਹੈ। ਪੱਛਮ ਰੇਲਵੇ ਵਲੋਂ ਜਾਰੀ ਬਿਆਨ ਅਨੁਸਾਰ,''ਟਰੇਨ ਨੰਬਰ 17018 ਸਿਕੰਦਰਾਬਾਦ ਰਾਜਕੋਟ, 19202 ਪੋਰਬੰਦਰ ਸਿਕੰਦਰਾਬਾਦ, 16588 ਬੀਕਾਨੇਰ ਯਸ਼ਵੰਤਪੁਰ, 22943 ਪੁਣੇ ਇੰਦੌਰ, 12940 ਜੈਪੁਰ ਪੁਣੇ, 19312 ਇੰਦੌਰ ਪੁਣੇ, 16505 ਗਾਂਧੀਧਾਮ ਬੈਂਗਲੁਰੂ, 16210 ਮੈਸੂਰ ਅਜਮੇਰ, 16311 ਸ਼੍ਰੀਗੰਗਾਨਗਰ ਕੋਚੁਵੇਲੀ, 19577 ਤਿਰੁਨੇਲਵੇਲੀ ਜਾਮਨਗਰ, 12283 ਏਰਨਾਕੁਲਮ ਹਜਰਤ ਨਿਜਾਮੁਦੀਨ, 2283 ਜੈਪੁਰ ਗਾਂਧੀਧਾਮ, 79449/50 ਮੋਰਬੀ ਮਿਆਨਾ ਡੇਮੂ, 19151/52 ਪਾਲਨਪੁਰ ਭੁਜ ਟਰੇਨਾਂ ਅੱਜ ਯਾਨੀ ਮੰਗਲਵਾਰ ਨੂੰ ਰੱਦ ਰਹਿਣਗੀਆਂ।

ਰੇਲਵੇ ਨੇ ਜਾਰੀ ਕੀਤਾ ਬਿਆਨ
ਰੇਲਵੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 16 ਅਗਸਤ ਨੂੰ ਟਰੇਨ ਸੰਖਿਆ 12494 ਨਿਜਾਮੁਦੀਨ ਪੁਣੇ, 14806 ਬਾੜਮੇਰ ਯਸ਼ਵੰਤਪੁਰ, 22944 ਇੰਦੌਰ ਪੁਣੇ, 22943 ਪੁਣੇ ਇੰਦੌਰ, 16209 ਅਜਮੇਰ ਮੈਸੂਰ ਰੱਦ ਰਹਿਣਗੀਆਂ। 17 ਅਗਸਤ ਨੂੰ ਤਿੰਨ ਟਰੇਨਾਂ ਕੈਂਸਲ ਰਹਿਣਗੀਆਂ, ਜਿਸ 'ਚ ਟਰੇਨ ਸੰਖਿਆ 19316 ਇੰੰਦੌਰ ਲਿੰਗਮਪਾਲੀ, 22943 ਪੁਣੇ ਇੰਦੌਰ, 82654 ਜੈਪੁਰ ਯਸ਼ਵੰਤਪੁਰ ਸ਼ਾਮਲ ਹਨ। 18 ਅਗਸਤ ਨੂੰ ਵੀ ਤਿੰਨ ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ 'ਚੋਂ ਟਰੇਨ ਨੰਬਰ 12493 ਪੁਣੇ ਨਿਜਾਮੁਦੀਨ, 19315 ਲਿੰਗਮਪਾਲੀ ਇੰਦੌਰ, 19567 ਤੂਤੀਕੋਰੀਨ ਓਖਾ ਸ਼ਾਮਲ ਹਨ।

5 ਟਰੇਨਾਂ ਅਗਲੇ ਆਦੇਸ਼ ਤੱਕ ਰੱਦ
ਰੇਲਵੇ ਅਨੁਸਾਰ, 19 ਅਗਸਤ ਨੂੰ ਟਰੇਨ ਨੰਬਰ 14805 ਯਸ਼ਵੰਤਪੁਰ ਬਾੜਮੇਰ ਟਰੇਨ ਰੱਦ ਰਹੇਗੀ। ਉਪਰੋਕਤ ਸਾਰੀਆਂ ਟਰੇਨਾਂ ਤੋਂ ਇਲਾਵਾ ਰੇਲਵੇ ਨੇ 5 ਹੋਰ ਟਰੇਨਾਂ ਨੂੰ ਵੀ ਅਗਲੇ ਆਦੇਸ਼ ਤੱਕ ਰੱਦ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਹੜ੍ਹ ਅਤੇ ਰੇਲਵੇ ਟਰੈਕ 'ਤੇ ਪਾਣੀ ਭਰਨ ਦੀ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ 13 ਅਗਸਤ ਨੂੰ ਚੱਲਣ ਵਾਲੀਆਂ ਤਿੰਨ ਟਰੇਨਾਂ ਅਤੇ 16 ਤੇ 15 ਅਗਸਤ ਨੂੰ ਚੱਲਣ ਵਾਲੀ ਇਕ-ਇਕ ਟਰੇਨ ਨੂੰ ਟਰੈਕ ਟੁੱਟਣ ਕਾਰਨ ਡਾਇਵਰਟ ਕੀਤਾ ਗਿਆ ਹੈ।

ਮਰਨ ਵਾਲਿਆਂ ਦੀ ਗਿਣਤੀ 200 ਹੋਈ
ਜ਼ਿਕਰਯੋਗ ਹੈ ਕਿ ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ 'ਚ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਰਹਿਣ ਦਰਮਿਆਨ ਮਰਨ ਵਾਲਿਆਂ ਦੀ ਗਿਣਤੀ 200 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ 12 ਲੱਖ ਤੋਂ ਵਧ ਲੋਕ ਹਾਲੇ ਵੀ ਹੜ੍ਹ ਦੀ ਲਪੇਟ 'ਚ ਹਨ। ਕਰਨਾਟਕ 'ਚ 70 ਜ਼ਿਲਿਆਂ ਦੀਆਂ 80 ਤਹਿਸੀਲਾਂ ਹੜ੍ਹ ਨਾਲ ਪ੍ਰਭਾਵਿਤ ਹਨ। ਮਰਨ ਵਾਲਿਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ, ਜਦੋਂ ਕਿ 12 ਲੋਕ ਹਾਲੇ ਵੀ ਲਾਪਤਾ ਹਨ। ਮਹਾਰਾਸ਼ਟਰ 'ਚ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ ਅਤੇ 4.48 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾ ਦਿੱਤਾ ਗਿਆ ਹੈ। ਰਾਜ 'ਚ 761 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ।

DIsha

This news is Content Editor DIsha