ਬੱਚੇ ਨੂੰ ਸੀਨੇ ਨਾਲ ਲਗਾ ਕੇ ਟਰੇਨ ਅੱਗੇ ਲੇਟੀ ਔਰਤ, ਫਿਰ ਵੀ ਨਹੀਂ ਆਈ ਕੋਈ ਖਰੋਚ

06/24/2018 2:45:03 PM

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ 'ਚ ਇਕ ਔਰਤ ਪਤੀ ਤੋਂ ਤਲਾਕ ਦੇ ਬਾਅਦ ਡੇਢ ਮਹੀਨੇ ਦੇ ਬੇਟੇ ਨਾਲ ਰੇਲਵੇ ਟਰੈਕ 'ਤੇ ਲੇਟ ਗਈ। ਤਬਸੁੱਮ ਨਾਮ ਦੀ ਇਹ ਔਰਤ ਸ਼ਨੀਵਾਰ ਨੂੰ ਗੋਰਖਪੁਰ-ਐਲ.ਟੀ.ਟੀ ਕਾਸ਼ੀ ਐਕਸਪ੍ਰੈਸ ਤੋਂ ਮੁੰਬਈ ਜਾ ਰਹੀ ਸੀ। ਜਿਸ ਦੇ ਬਾਅਦ ਅਚਾਨਕ ਉਹ ਨੇਪਾਨਗਰ ਸਟੇਸ਼ਨ 'ਤੇ ਉਤਰ ਗਈ ਅਤੇ ਆਪਣੇ ਬੇਟੇ ਨਾਲ ਟਰੈਕ 'ਤੇ ਲੇਟ ਗਈ। ਅਜਿਹੇ 'ਚ ਦੋਵਾਂ ਦਾ ਬਚ ਪਾਉਣ ਮੁਸ਼ਕਲ ਸੀ। ਉਨ੍ਹਾਂ ਦੇ ਉਥੇ ਲੇਟਣ ਦੇ ਥੌੜੀ ਦੇਰ ਬਾਅਦ ਹੀ ਸਾਹਮਣੇ ਤੋਂ ਪੁਸ਼ਪਕ ਐਕਸਪ੍ਰੈਸ ਆ ਗਈ। 100 ਦੀ ਸਪੀਡ ਨਾਲ ਆਈ ਟਰੇਨ ਔਰਤ ਅਤੇ ਉਸ ਦੇ ਬੇਟੇ ਦੇ ਉਪਰ ਤੋਂ ਗੁਜ਼ਰ ਗਈ। ਉਥੇ ਮੌਜੂਦ ਲੋਕ ਇਸ ਖਤਰਨਾਕ ਮੰਜਰ ਦੇ ਗਵਾਹ ਸਨ। ਸਭ ਨੂੰ ਇਹ ਲੱਗ ਰਿਹਾ ਸੀ ਕਿ ਦੋਵੇਂ ਮਾਂ ਬੇਟੇ ਨਹੀਂ ਬਚ ਸਕਣਗੇ ਪਰ ਜਦੋਂ ਟਰੇਨ ਸਟੇਸ਼ਨ ਤੋਂ ਅੱਗ ਨਿਕਲ ਗਈ ਤਾਂ ਇਹ ਸਭ ਦੇਖ ਕੇ ਹੈਰਾਨ ਰਹਿ ਗਏ। ਟਰੈਕ 'ਤੇ ਲੇਟੇ ਦੋਵਾਂ ਨੂੰ ਇਕ ਵੀ ਖਰੋਚ ਨਹੀਂ ਆਈ ਸੀ। ਇਸ ਘਟਨਾ ਦੇ ਕਾਫੀ ਦੇਰ ਬਾਅਦ ਸਟੇਸ਼ਨ 'ਤੇ ਹੜਕੰਪ ਮਚ ਗਿਆ। ਜਦੋਂ ਔਰਤ ਤੋਂ ਜੀ.ਆਰ.ਪੀ ਨੇ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਪਤੀ ਨੇ ਉਸ ਨੂੰ ਤਲਾਕ ਦਿੱਤਾ ਸੀ। ਜਿਸ ਦੇ ਬਾਅਦ ਉਹ ਬਹੁਤ ਤਨਾਅ 'ਚ ਆ ਗਈ ਅਤੇ ਇਹ ਕਦਮ ਚੁੱਕ ਲਿਆ। 25 ਸਾਲ ਦੀ ਤਬਸੁੱਮ ਦਾ ਕਹਿਣਾ ਹੈ ਕਿ ਉਹ ਇਲਾਹਾਬਾਦ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਤੀ ਦਾ ਨਾਲ ਮੋਹਮੰਦ ਸਾਜਿਦ ਹੈ।