ਪਟੜੀ 'ਤੇ ਦੌੜਨ ਨੂੰ ਤਿਆਰ ਹੈ ਟਰੇਨ 18, ਜਾਣੋਂ ਇਸ ਦੀਆਂ ਖੂਬੀਆਂ
Wednesday, Oct 24, 2018 - 09:49 PM (IST)

ਨਵੀਂ ਦਿੱਲੀ—ਭਾਰਤੀ ਰੇਲਵੇ ਨਵੇਂ ਟਰੇਨ 18 ਪੇਸ਼ ਕਰ ਰਹੀ ਹੈ। ਟਰੇਨ 18 ਭਾਰਤੀ ਰੇਲਵੇ ਦੀ ਇੰਟਰ-ਸਿਟੀ ਯਾਤਰਾ ਲਈ ਪਹਿਲੀ ਇੰਜਨ-ਲੈੱਸ ਸੈਲਫ-ਪ੍ਰੋਪੇਲਡ ਟਰੇਨ ਹੈ। ਟਰੇਨ 18 ਦਿੱਲੀ ਅਤੇ ਭੋਪਾਲ ਵਿਚਾਲੇ ਭਾਰਤ ਦੀ ਸਭ ਤੋਂ ਤੇਜ਼ ਸ਼ਤਾਬਦੀ ਐਕਸਪ੍ਰੈਸ ਦੀ ਜਗ੍ਹਾ ਲਵੇਗੀ। ਸ਼ਤਾਬਦੀ ਐਕਸਪ੍ਰੈਸ ਪਹਿਲਾਂ ਤੋਂ ਹੀ ਭਾਰਤ ਰੇਲਵੇ ਵਲੋਂ ਪ੍ਰੀਮਿਅਮ ਸੇਵਾ ਹੈ, ਤਾਂ ਟਰੇਨ 18 ਦੀ ਕਿ ਜ਼ਰੂਰਤ ਹੈ? ਇਹ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ।
Look forward to faster, more comfortable and luxurious inter-city train travel with Indian Railways' Train 18.https://t.co/LXWiXYkV7O pic.twitter.com/SnevW7LhHz
— Piyush Goyal (@PiyushGoyal) October 24, 2018
ਟਰੇਨ 18 'ਚ ਕਈ ਅਜਿਹੀ ਸੁਵਿਧਾਵਾਂ ਹਨ ਜੋ ਇਸ ਨੂੰ ਇਕ ਵਰਲਡ-ਕਲਾਸ ਟੇਰਨ ਬਣਾਉਂਦੀ ਹੈ। ਜਿਸ ਨੂੰ ਭਾਰਤ ਨੇ ਪਹਿਲਾਂ ਕਦੀ ਨਹੀਂ ਦੇਖਿਆ ਹੈ। ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਤੁਹਾਨੂੰ ਇੰਟੀਗ੍ਰਲ ਕੋਚ ਫੈਕਟਰੀ (ਆਈ.ਸੀ.ਐੱਫ.) ਚੇਨਈ ਤੋਂ ਟਰੇਨ 18 ਦਾ ਐਕਸਕਲੂਸਿਵ ਪ੍ਰਵਿਊ ਦਿਖਾ ਰਿਹਾ, ਜਿੱਥੇ ਟਰੇਨ ਦਾ ਨਿਰਮਾਣ ਕੀਤਾ ਗਿਆ ਹੈ।