ਦੋਸਤਾਂ ਨਾਲ ਪਾਰਟੀ ਕਰਕੇ ਵਾਪਸ ਆ ਰਿਹਾ ਸੀ ਵਿਦਿਆਰਥੀ, ਦਰਦਨਾਕ ਹਾਦਸੇ 'ਚ ਜਨਮਦਿਨ ਵਾਲੇ ਦਿਨ ਹੋਈ ਮੌਤ

Wednesday, Nov 08, 2017 - 12:55 PM (IST)

ਭੋਪਾਲ— ਸ਼ਹਿਰ ਦੇ ਭਾਰਤ ਟਾਕੀਜ ਬਰਿੱਜ਼ ਤੋਂ ਉਤਰ ਰਹੇ ਬਾਈਕ ਸਵਾਰ ਆਈ.ਟੀ.ਆਈ ਵਿਦਿਆਰਥੀ ਦੀ ਡਿਵਾਇਡਰ ਨਾਲ ਟਕਰਾ ਕੇ ਮੌਤ ਹੋ ਗਈ। ਟੱਕਰ ਬਰਿੱਜ਼ ਤੋਂ ਸਬਜ਼ੀ ਮੰਡੀ ਵੱਲ ਉਤਰ ਦੇ ਸਮੇਂ ਹੋਈ। ਸੋਮਵਾਰ ਦੇਰ ਰਾਤੀ ਹੋਏ ਹਾਦਸੇ ਦੇ ਸਮੇਂ ਉਹ ਦੋਸਤਾਂ ਨੂੰ ਜਨਮਦਿਨ ਦੀ ਪਾਰਟੀ ਦੇ ਕੇ ਪਾਨ ਖਰੀਦਣ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਮਾਸੀ ਦੇ ਲੜਕੇ ਨੂੰ ਵੀ ਗੰਭੀਰ ਸੱਟਾਂ ਆਈਆਂ ਹਨ। ਮੰਗਲਵਾਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

PunjabKesari
21 ਸਾਲਾ ਬੰਟੀ ਆਈ.ਟੀ.ਆਈ ਆਖ਼ਰੀ ਸਾਲ ਦਾ ਵਿਦਿਆਰਥੀ ਸੀ। ਐਸ.ਆਈ ਮੁਤਾਬਕ ਸੋਮਵਾਰ ਰਾਤੀ ਕਰੀਬ 12.20 ਵਜੇ ਬੰਟੀ ਆਪਣੀ ਮਾਸੀ ਦੇ ਲੜਕੇ ਨਾਲ ਸਟੇਸ਼ਨ ਬਜਰੀਆ ਤੋਂ ਭਾਰਤ ਟਾਕੀਜ਼ ਤੋਂ ਉਤਰ ਰਿਹਾ ਸੀ। ਸਬਜ਼ੀ ਮੰਡੀ ਕੋਲ ਬਰਿੱਜ਼ ਤੋਂ ਉਤਰਦੇ ਸਮੇਂ ਬੰਟੀ ਦੀ ਬਾਈਕ ਦਾ ਸੰਤੁਲਨ ਵਿਗੜ ਗਿਆ। ਦੋਹੇਂ ਭਰਾ ਸਾਹਮਣੇ ਪਏ ਡਿਵਾਇਡਰ ਨਾਲ ਟਕਰਾ ਗਏ। ਟੱਕਰ ਇੰਨੀ ਤੇਜ਼ ਸੀ ਕਿ ਬੰਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੁਰੇਂਦਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਰਾਹਗੀਰਾਂ ਦੀ ਮਦਦ ਨਾਲ ਸੁਰੇਂਦਰ ਨੂੰ ਹਸਪਤਾਲ ਪਹੁੰਚਾਇਆ ਗਿਆ ਜਦਕਿ ਮੌਕੇ 'ਤੇ ਪੁੱਜੀ ਪੁਲਸ ਨੇ ਬੰਟੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਦੋਸਤ ਵਿਵੇਕ ਨੇ ਦੱਸਿਆ ਕਿ ਬੰਟੀ ਸਪੋਰਟਸ ਬਾਈਕ ਦਾ ਸ਼ੌਕੀਨ ਸੀ।

PunjabKesari

ਆਪਣੀ ਪੁਰਾਣੀ ਸਪੋਰਟਸ ਬਾਈਕ ਵੇਚ ਕੇ ਉਸ ਨੇ ਹਾਲ 'ਚ ਹੀ ਕਰੀਜ਼ਮਾ ਬਾਈਕ ਲਈ ਸੀ। ਬੰਟੀ ਦੀਆਂ 3 ਵੱਡੀਆਂ ਅਤੇ 2 ਛੋਟੀਆਂ ਭੈਣਾਂ ਹਨ। ਇਕਲੌਤੇ ਬੇਟੇ ਦੀ ਮੌਤ ਦਾ ਪਤਾ ਚੱਲਣ ਦੇ ਬਾਅਦ ਪਿਤਾ ਹਰੀਰਾਮ ਦੀ ਤਬੀਅਤ ਵਾਰ-ਵਾਰ ਵਿਗੜਦੀ ਜਾ ਰਹੀ ਸੀ।


Related News