ਨਵੇਂ ਟਰੈਫਿਕ ਨਿਯਮ : 15 ਹਜ਼ਾਰ ਦੀ ਸਕੂਟੀ ਦਾ ਕੱਟਿਆ 23 ਹਜ਼ਾਰ ਦਾ ਚਾਲਾਨ

09/03/2019 4:30:29 PM

ਨਵੀਂ ਦਿੱਲੀ— ਟਰੈਫਿਕ ਨਿਯਮਾਂ ਨੂੰ ਤੋੜਨਾ ਹੁਣ ਕਿੰਨਾ ਭਾਰੀ ਪੈ ਸਕਦਾ ਹੈ, ਇਸ ਦੀ ਤਾਜ਼ਾ ਉਦਾਹਰਣ ਗੁਰੂਗ੍ਰਾਮ 'ਚ ਦੇਖਣ ਨੂੰ ਮਿਲੀ। ਰਾਜਧਾਨੀ ਦਿੱਲੀ ਦੇ ਇਕ ਸ਼ਖਸ ਦਾ ਗੁਰੂਗ੍ਰਾਮ 'ਚ ਪੂਰੇ 23 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ। ਸ਼ਖਸ ਦਿੱਲੀ ਦੇ ਗੀਤਾ ਕਾਲੋਨੀ ਇਲਾਕੇ 'ਚ ਰਹਿੰਦਾ ਹੈ, ਇਹ ਚਾਲਾਨ ਗੁਰੂਗ੍ਰਾਮ ਜ਼ਿਲਾ ਕੋਰਟ ਕੋਲ ਹੋਇਆ। ਸ਼ਖਸ ਦਾ ਕਹਿਣਾ ਹੈ ਕਿ ਉਸ ਦੀ ਸਕੂਟੀ ਦੀ ਮੌਜੂਦਾ ਕੀਮਤ ਹੀ ਕੁੱਲ 15 ਹਜ਼ਾਰ ਹੈ।ਸਕੂਟੀ ਦੀ ਕੀਮਤ 15 ਹਜ਼ਾਰ ਰੁਪਏ
ਜਿਸ ਸ਼ਖਸ ਦਾ ਚਾਲਾਨ ਹੋਇਆ, ਉਸ ਦਾ ਨਾਂ ਦਿਨੇਸ਼ ਮਦਾਨ ਹੈ। ਮਦਾਨ ਗੀਤਾ ਕਾਲੋਨੀ 'ਚ ਰਹਿੰਦਾ ਹੈ। ਆਪਣੀ ਸਫ਼ਾਈ 'ਚ ਦਿਨੇਸ਼ ਨੇ ਕਿਹਾ ਕਿ ਫੜੇ ਜਾਣ 'ਤੇ ਉਸ ਨੇ ਕਿਹਾ ਸੀ ਕਿ ਉਹ ਘਰੋਂ ਕਾਗਜ਼ਾਤ ਮੰਗਵਾ ਰਹੇ ਹਨ ਪਰ ਪੁਲਸ ਵਾਲਿਆਂ ਨੇ ਚਾਲਾਨ ਕੱਟ ਦਿੱਤਾ। ਗੱਲਬਾਤ 'ਚ ਦਿਨੇਸ਼ ਨੇ ਦੱਸਿਆ ਕਿ ਇਹ ਚਾਲਾਨ ਉਸ ਦੀ ਸਕੂਟੀ ਦਾ ਹੋਇਆ ਹੈ। ਜਿਸ ਏਵੀਏਟਰ ਸਕੂਟੀ ਦਾ ਚਾਲਾਨ ਹੋਇਆ, ਉਸ ਦੀ ਮੌਜੂਦਾ ਕੀਮਤ ਹੀ 15 ਹਜ਼ਾਰ ਰੁਪਏ ਹੈ। ਅਜਿਹੇ 'ਚ ਉਹ ਚਾਲਾਨ ਨਹੀਂ ਭਰਨਗੇ।

DIsha

This news is Content Editor DIsha