''ਬੱਪਾ'' ਦੇ ਭਗਤਾਂ ''ਚ ਚਾਲਾਨ ਦਾ ਡਰ, ਹੈਲਮਟ ਪਹਿਨੇ ਆਏ ਨਜ਼ਰ

09/12/2019 3:35:03 PM

ਅਹਿਮਦਾਬਾਦ— 1 ਸਤੰਬਰ ਤੋਂ ਦੇਸ਼ 'ਚ ਟ੍ਰੈਫਿਕ ਨਿਯਮ ਬਦਲ ਚੁੱਕੇ ਹਨ। ਨਿਯਮਾਂ ਦਾ ਉਲੰਘਣ ਕਰਨ 'ਤੇ ਲੋਕਾਂ ਨੂੰ ਭਾਰੀ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਗੁਜਰਾਤ ਦੇ ਸੂਰਤ ਵਿਚ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਹ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਲੋਕਾਂ 'ਚ ਨਵੇਂ ਟ੍ਰੈਫਿਕ ਨਿਯਮਾਂ ਦਾ ਕਿੰਨਾ ਖੌਫ ਹੈ ਜਾਂ ਫਿਰ ਇਸ ਨੂੰ ਲੋਕ 'ਚ ਨਿਯਮਾਂ ਪ੍ਰਤੀ ਜਾਗਰੂਕਤਾ ਕਿਹਾ ਜਾਵੇ। ਲੋਕ ਭਗਵਾਨ ਗਣੇਸ਼ ਦੇ ਪੰਡਾਲ ਵਿਚ ਹੈਲਮਟ ਪਹਿਨ ਕੇ ਆਰਤੀ ਕਰਦੇ ਨਜ਼ਰ ਆਏ। ਦਰਅਸਲ ਸੂਰਤ ਦੇ ਵੇਸੂ ਇਲਾਕੇ ਵਿਚ ਸਥਿਤ ਨੰਦਨੀ-1 ਵਿਚ ਹੋਰ ਗਣੇਸ਼ ਪੰਡਾਲਾਂ ਵਾਂਗ ਭਗਵਾਨ ਗਣੇਸ਼ ਦੀ ਵਿਦਾਈ ਲਈ ਆਰਤੀ ਦਾ ਆਯੋਜਨ ਕੀਤਾ ਗਿਆ ਸੀ ਪਰ ਆਰਤੀ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਸ਼ਰਧਾਲੂ ਹੈਲਮਟ ਪਹਿਨ ਕੇ ਪਹੁੰਚੇ। ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਚਾਲਾਨ ਦਾ ਡਰ ਹੈ, ਜੋ ਬੱਪਾ ਨੂੰ ਵਿਦਾਈ ਦੇਣ ਲਈ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਹੈਲਮਟ ਪਹਿਨ ਕੇ ਭਗਵਾਨ ਨੂੰ ਵਿਦਾਈ ਦੇਣ ਪੁੱਜੇ।

ਆਰਤੀ ਵਿਚ ਸ਼ਾਮਲ ਹੋਣ ਵਾਲੀ ਇਕ ਔਰਤ ਨੇ ਕਿਹਾ ਕਿ ਹੈਲਮੇਟ ਪਹਿਨ ਕੇ ਭਗਵਾਨ ਗਣੇਸ਼ ਦੀ ਆਰਤੀ ਜ਼ਰੀਏ ਉਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਹਰ ਕਿਸੇ ਨੂੰ ਹੈਲਮਟ ਪਹਿਨਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੋ ਬਦਲਾਅ ਕੀਤੇ ਹਨ ਉਹ ਸੁਰੱਖਿਆ ਲਈ ਹੀ ਹੈ। ਸਮਾਜ ਨੂੰ ਜਾਗਰੂਕ ਕਰਨਾ ਸਾਡਾ ਮਕਸਦ ਹੈ। ਹਾਲਾਂਕਿ ਟ੍ਰੈਫਿਕ ਨਿਯਮਾਂ ਦੇ ਪਾਲਣ ਨੂੰ ਲੈ ਕੇ ਸਮਾਜਿਕ ਸੰਦੇਸ਼ ਦੇਣਾ ਅਤੇ ਉਸ 'ਤੇ ਖੁਦ ਵੀ ਅਮਲ ਕਰਨਾ ਦੋਹਾਂ ਗੱਲਾਂ 'ਚ ਕਾਫੀ ਫਰਕ ਹੈ।

Tanu

This news is Content Editor Tanu