ਝਾਂਸੀ ’ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ, 11 ਦੀ ਮੌਤ

10/15/2021 6:12:04 PM

ਝਾਂਸੀ (ਉੱਤਰ ਪ੍ਰਦੇਸ਼)-ਝਾਂਸੀ ਜ਼ਿਲ੍ਹੇ ਦਾ ਚਿਰਗਾਂਵ ਖੇਤਰ ’ਚ ਸ਼ੁੱਕਰਵਾਰ ਦੁਪਹਿਰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਟਰੈਕਟਰ-ਟਰਾਲੀ ਅਚਾਨਕ ਸਾਹਮਣੇ ਆਏ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਪਲਟ ਗਈ, ਜਿਸ ਨਾਲ 4 ਬੱਚਿਆਂ ਸਮੇਤ 11 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਤਕਰੀਬਨ 6 ਲੋਕ ਜ਼ਖ਼ਮੀ ਹੋ ਗਏ। ਝਾਂਸੀ ਦੇ ਸੀਨੀਅਰ ਪੁਲਸ ਸੁਪਰਡੈਂਟ ਸ਼ਿਵਹਰੀ ਮੀਣਾ ਨੇ ਦੱਸਿਆ ਕਿ ਦੁਪਹਿਰ ਬਾਅਦ ਮੱਧ ਪ੍ਰਦੇਸ਼ ਦੇ ਪੰਡੋਖਰ ਤੋਂ 30 ਤੋਂ ਵੱਧ ਸ਼ਰਧਾਲੂ ਜਵਾਰੇ ਲੈ ਕੇ ਏਰਚ ਵੱਲ ਜਾ ਰਹੇ ਸਨ ਤਾਂ ਨਿਧੀ, ਚਿਰਗਾਂਵ ਕੋਲ ਅਚਾਨਕ ਇਕ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਟਰੈਕਟਰ-ਟਰਾਲੀ ਪਲਟ ਗਈ। ਇਸ ਨਾਲ 5 ਤੋਂ 10 ਸਾਲ ਦੀ ਉਮਰ ਦੇ 4 ਬੱਚਿਆਂ ਤੇ 7 ਔਰਤਾਂ ਦੀ ਟਰੈਕਟਰ-ਟਰਾਲੀ ਹੇਠ ਦੱਬ ਕੇ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ ’ਚ ਲਖੀਮਪੁਰ ਖੀਰੀ ਵਰਗੀ ਵਾਰਦਾਤ, ਮੂਰਤੀ ਵਿਜਰਜਨ ਲਈ ਜਾ ਰਹੇ ਲੋਕਾਂ ਨੂੰ ਕਾਰ ਨੇ ਕੁਚਲਿਆ

Manoj

This news is Content Editor Manoj