ਰੋਹਤਾਂਗ ਪਹੁੰਚੇ ਹਜ਼ਾਰਾਂ ਸੈਲਾਨੀ, ਲੱਗਾ ਭਾਰੀ ਜਾਮ

06/07/2019 12:53:02 PM

ਕੁੱਲੂ—ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦੱਰੇ 'ਚ ਵੀਰਵਾਰ ਨੂੰ ਹਲਕੀ ਬਰਫਬਾਰੀ ਹੋਈ। ਮੌਸਮ ਸੁਹਵਨਾ ਹੋਇਆ ਤਾਂ ਹਜ਼ਾਰਾਂ ਸੈਲਾਨੀ ਵਾਹਨਾਂ ਰਾਹੀਂ ਰੋਹਤਾਂਗ ਪਹੁੰਚਣ ਲੱਗੇ। ਇਸ ਕਾਰਨ ਰੋਹਤਾਂਗ ਮਾਰਗ 'ਤੇ 3-4 ਕਿ. ਮੀ ਲੰਬਾ ਜਾਮ ਲੱਗ ਗਿਆ। ਮਨਾਲੀ ਤੋਂ ਰੋਹਤਾਂਗ ਤੱਕ 75 ਪੁਲਸ ਅਤੇ 120 ਹੋਮਗਾਰਡ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਪਰ ਇਸ ਤੋਂ ਬਾਅਦ ਵੀ ਪੁਲਸ ਆਵਾਜਾਈ ਨੂੰ ਵਿਵਸਥਿਤ ਕਰਨ 'ਚ ਨਾਕਾਮ ਹੁੰਦੀ ਦਿਖਾਈ ਦਿੱਤੀ। ਦੂਜੇ ਪਾਸੇ ਸੈਲਾਨੀ ਕੁੱਲੂ, ਨਾਗਰ, ਮਨਾਲੀ ਦੀ ਕੁਦਰਤੀ ਸੁੰਦਰਤਾ ਨੂੰ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੇ ਹਨ। 

ਇਸ ਸਮੇਂ ਹੇਠਲੇ ਸੂਬਿਆਂ 'ਚ ਇਨ੍ਹਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਤੋਂ ਵੀ ਪਾਰ ਜਾ ਰਿਹਾ ਹੈ। ਦੂਜੇ ਪਾਸੇ ਰੋਹਤਾਂਗ 'ਚ ਹਰ ਰੋਜ਼ 3 ਤੋਂ 4 ਡਿਗਰੀ ਪਾਰਾ ਰਹਿੰਦਾ ਹੈ ਪਰ ਰੋਹਤਾਂਗ 'ਚ ਬਰਫਬਾਰੀ ਦੌਰਾਨ ਪਹੁੰਚੇ ਸੈਲਾਨੀਆਂ ਨੇ ਖੂਬ ਮੌਜ ਮਸਤੀ ਕੀਤੀ।

10 ਤੋਂ ਬਾਰਿਸ਼- ਮੌਸਮ ਵਿਭਾਗ ਸ਼ਿਮਲਾ ਨੇ ਸ਼ੁੱਕਰਵਾਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਜਤਾਈ ਹੈ ਅਤੇ 10 ਤੋਂ 12 ਜੂਨ ਤੱਕ ਬਾਰਿਸ਼ ਹੋ ਸਕਦੀ ਹੈ।

Iqbalkaur

This news is Content Editor Iqbalkaur