ਮਨਾਲੀ ਦੇ ਸੁਹਾਵਣੇ ਮੌਸਮ ਦਾ ਮਜ਼ਾ ਲੈਣ ਲਈ ਉਮੜੇ ਸੈਲਾਨੀ

12/18/2019 5:53:56 PM

ਮਨਾਲੀ—ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਨਗਰ ਮਨਾਲੀ ਜ਼ਿਲੇ 'ਚ ਬੀਤੇ ਦਿਨੀਂ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਸੈਲਾਨੀ ਇੱਥੇ ਸੁਹਾਵਨੇ ਮੌਸਮ ਦਾ ਮਜ਼ਾ ਲੈਣ ਲਈ ਪਹੁੰਚ ਰਹੇ ਹਨ। ਘਾਟੀ 'ਚ ਗੁਨਗੁਨੀ ਧੁੱਪ ਨਾਲ ਪਹਾੜਾਂ 'ਤੇ ਪਈ ਬਰਫ ਚਾਂਦੀ ਵਾਂਗ ਚਮਕ ਰਹੀ ਹੈ, ਚਾਰੇ ਪਾਸੇ ਨਜ਼ਰ ਮਾਰੀਏ ਤਾਂ ਬੱਸ ਬਰਫ ਹੀ ਬਰਫ ਨਜ਼ਰ ਆ ਰਹੀ ਹੈ।

ਦੱਸਿਆ ਜਾਂਦਾ ਹੈ ਕਿ ਇਸ ਤਾਜ਼ਾ ਬਰਫਬਾਰੀ ਨੇ ਮਨਾਲੀ ਦੇ ਟੂਰਜ਼ਿਮ ਕਾਰੋਬਾਰ ਨੂੰ ਚਮਕਾ ਦਿੱਤਾ ਹੈ। ਮਨਾਲੀ 'ਚ ਸੈਲਾਨੀਆਂ ਨੂੰ ਹੁਣ ਤੋਂ ਵਾਈਟ ਕ੍ਰਿਸਮਿਸ ਮਨਾਉਣ ਦਾ ਮੌਕਾ ਮਿਲ ਰਿਹਾ ਹੈ। ਘਾਟੀ 'ਚ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਮਨਾਲੀ ਦੇ ਟੂਰਜ਼ਿਮ ਸਥਾਨਾਂ 'ਤੇ ਕਾਫੀ ਗਿਣਤੀ 'ਚ ਸੈਲਾਨੀਆਂ ਦੀ ਭੀੜ ਉਮੜੀ ਹੈ। ਸੈਲਾਨੀ ਟੁਰਿਜ਼ਮ ਸਥਾਨਾਂ 'ਤੇ ਐਡਵੈਂਚਰ ਖੇਡਾਂ ਦਾ ਖੂਬ ਮਜ਼ਾ ਲੈ ਰਹੇ ਹਨ।


Iqbalkaur

Content Editor

Related News