CM ਯੋਗੀ ਦਾ ਆਦੇਸ਼, ''ਵਾਰਾਣਸੀ ''ਚ ਮੰਦਰਾਂ ਨੇੜੇ ਸ਼ਰਾਬ ਤੇ ਮਾਸਾਹਾਰੀ ਭੋਜਨ ''ਤੇ ਪਾਬੰਦੀ''

06/17/2019 6:53:33 PM

ਵਾਰਾਣਸੀ— ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ 'ਚ ਸਾਰੇ ਮੰਦਿਰਾਂ ਤੇ ਹੋਰ ਥਾਵਾਂ ਦੀ 250 ਮੀਟਰ ਦੇ ਦਾਅਰੇ 'ਚ ਸ਼ਰਾਬ ਤੇ ਮਾਸਾਹਾਰੀ ਭੋਜਨ ਦੀ ਵਿਕਰੀ ਅਤੇ ਖਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਅਪ੍ਰੈਲ 'ਚ ਵਾਰਾਣਸੀ, ਵਿਰੰਦਾਵਨ, ਅਯੁੱਧਿਆ, ਚਿਤਰਕੂਟ, ਦੇਵਬੰਦ, ਦੇਵਾ ਸ਼ਰੀਫ 'ਚ ਸਾਰੇ ਧਾਰਮਿਕ ਥਾਵਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਮਾਸਾਹਾਰੀ ਭੋਜਨ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰਾਣਸੀ 'ਚ ਕਾਸ਼ੀ ਵਿਸ਼ਵਨਾਥ ਮੰਦਰ, ਮਥੁਰਾ 'ਚ ਕ੍ਰਿਸ਼ਣ ਜਨਮ ਭੂਮੀ ਤੇ ਇਲਾਹਾਬਾਦ ਦੇ ਸੰਗਮ ਖੇਤਰ 'ਚ ਇਕ ਕਿਲੋਮੀਟਰ ਦੂਰੀ ਤਕ ਸ਼ਰਾਬ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਮੇਅਰ ਮ੍ਰਿਦੁਲਾ ਜਾਯਸਵਾਲ ਦੀ ਪ੍ਰਧਾਨਗੀ 'ਚ ਵੀ.ਐੱਮ.ਸੀ. ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਲਿਆ ਗਿਆ। ਵੀ.ਐੱਮ.ਸੀ. ਦੇ ਉਪ ਪ੍ਰਧਾਨ ਨਰਸਿੰਘ ਦਾਸ ਨੇ ਕਿਹਾ, 'ਕਾਰਜਕਾਰੀ ਕਮੇਟੀ ਦੀ ਬੈਠਕ 'ਚ, ਕਾਊਂਸਲਰ ਰਾਜੇਸ਼ ਯਾਦਵ ਨੇ ਮੰਦਰ ਤੇ ਧਾਰਮਿਕ ਥਾਵਾਂ ਦੀ 250 ਮੀਟਰ ਦੇ ਦਾਇਰੇ 'ਚ ਸ਼ਰਾਬ ਤੇ ਮਾਸਾਹਾਰੀ ਭੋਜਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਪੇਸ਼ਕਸ਼ ਕੀਤੀ।''


Inder Prajapati

Content Editor

Related News