ਤੌਕਾਤੇ ਤੂਫਾਨ: ਪੀ.ਐੱਮ. ਮੋਦੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ, ਸੁਰੱਖਿਆ ਯਕੀਨੀ ਕਰਣ ਦੇ ਦਿੱਤੇ ਨਿਰਦੇਸ਼

05/15/2021 10:15:13 PM

ਨਵੀਂ ਦਿੱਲੀ - ਅਰਬ ਸਾਗਰ ਵਿੱਚ ਬਣ ਰਹੇ ਦਬਾਅ ਦੇ ਚੱਲਦੇ ਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਭਿਆਨਕ ਚੱਕਰਵਾਤ ਆਉਣ ਦੀ ਸੰਭਾਵਨਾ ਹੈ। ਉਥੇ ਹੀ, ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੁਆਰਾ ਚੱਕਰਵਾਤ ‘ਤੌਕਾਤੇ’ ਨੂੰ ਲੈ ਕੇ ਜਾਰੀ ਚਿਤਾਵਨੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਸ ਆਫ਼ਤ ਤੋਂ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ- ਕਾਲਕਾ ਦੁਆਰਾ ਅਮਿਤਾਭ ਦਾ ਪੱਖ ਲੈਣ 'ਤੇ ਸੁਖਬੀਰ ਬਾਦਲ ਸਥਿਤੀ ਸਪੱਸ਼ਟ ਕਰਨ: ਜਾਗੋ

ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਣ ਲਈ ਹਰ ਮਾਣਕ ਯਕੀਨੀ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਬੈਠਕ ਵਿੱਚ ਕਿਹਾ ਕਿ ਇਹ ਯਕੀਨੀ ਕੀਤਾ ਜਾਵੇ ਕਿ ਲੋਕਾਂ ਨੂੰ ਬਿਜਲੀ, ਦੂਰਸੰਚਾਰ, ਸਿਹਤ, ਪੀਣ ਵਾਲੇ ਪਾਣੀ ਵਰਗੀ ਮੁੱਢਲੀਆਂ ਸੁਵਿਧਾਵਾਂ ਮਿਲਦੀਆਂ ਰਹਿਣ। ਉਥੇ ਹੀ, ਮੌਸਮ ਵਿਭਾਗ ਨੇ ਕਿਹਾ ਹੈ ਕਿ ਤੌਕਾਤੇ ਚੱਕਰਵਾਤ ਤੇਜ਼ ਹੋਇਆ ਹੈ। ਇਸ ਦੇ ਨਾਲ ਹੀ ਇਸ ਦੇ ਹੋਰ ਤੇਜ਼ ਹੋਣ ਅਤੇ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ- ਯੂ.ਪੀ. '24 ਮਈ ਤੱਕ ਵਧਿਆ ਲਾਕਡਾਊਨ, ਰੇਹੜੀ-ਪਟੜੀ ਵਾਲਿਆਂ ਨੂੰ ਭੱਤਾ ਦੇਵੇਗੀ ਸਰਕਾਰ

ਬੈਠਕ ਵਿੱਚ ਕੇਂਦਰ ਸਰਕਾਰ ਦੇ ਚੋਟੀ ਦੇ ਅਧਿਕਾਰੀ ਹੋਏ ਸ਼ਾਮਲ
ਸਰਕਾਰੀ ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਦੇ ਅਧਿਕਾਰੀਆਂ ਸਮੇਤ ਕੇਂਦਰ ਸਰਕਾਰ ਦੇ ਚੋਟੀ ਅਧਿਕਾਰੀ ਸ਼ਾਮਿਲ ਹੋਏ। ਦੱਸ ਦਈਏ ਆਈ.ਐੱਮ.ਡੀ. ਨੇ ਇੱਕ ਦਿਨ ਪਹਿਲਾਂ ਯਾਨੀ ਸ਼ੁੱਕਰਵਾਰ (14 ਮਈ) ਨੂੰ ਕਿਹਾ ਕਿ ਅਰਬ ਸਾਗਰ ਵਿੱਚ ਬਣੇ ਦਬਾਅ ਦੇ ਖੇਤਰ ਦੇ 17 ਮਈ ਨੂੰ ‘ਅਤਿਅੰਤ ਭਿਆਨਕ ਚੱਕਰਵਾਤੀ ਤੂਫਾਨ’ ਵਿੱਚ ਤਬਦੀਲ ਹੋਣ ਅਤੇ ਇੱਕ ਦਿਨ ਬਾਅਦ ਇਸ ਦੇ ਗੁਜਰਾਤ ਤੱਟ ਨੂੰ ਪਾਰ ਕਰਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati