ਅਯੁੱਧਿਆ ਵਿਵਾਦਤ ਢਾਂਚੇ ਨੂੰ ਡੇਗਣ ਦੇ 27 ਸਾਲ ਪੂਰੇ ਹੋਣ 'ਤੇ ਮੰਦਰਾਂ ’ਚ ਫਿਰ ਜਗਾਏ ਜਾਣਗੇ ਦੀਵੇ

12/05/2019 6:03:09 PM

ਲਖਨਊ—ਉਤਰ ਪ੍ਰਦੇਸ਼ ਦੇ ਅਯੁੱਧਿਆ 'ਚ 6 ਦਸੰਬਰ 1992 ਨੂੰ ਵਿਵਾਦਿਤ ਢਾਂਚੇ ਨੂੰ ਢਹਿ ਢੇਰੀ ਕੀਤੇ ਜਾਣ ਦੀ ਕੱਲ 27ਵੀਂ ਬਰਸੀ 'ਤੇ ਹਿੰਦੂ ਸੰਗਠਨ ਸ਼ੌਰਿਆ ਦਿਵਸ ਨਹੀਂ ਮਨਾਉਣਗੇ ਸਗੋਂ ਸਿਰਫ ਮੰਦਰਾਂ 'ਚ ਦੀਵੇ ਹੀ ਜਗਾਉਣਗੇ। ਇਸ ਤੋਂ ਇਲਾਵਾ ਮੰਦਰਾਂ 'ਚ ਭਜਨ-ਕੀਰਤਨ ਕਰ ਕੇ ਭਗਵਾਨ ਤੋਂ ਰਾਮ ਮੰਦਰ ਦੇ ਨਿਰਮਾਣ ਦਾ ਸੰਕਲਪ ਜਲਦ ਹੀ ਪੂਰਾ ਕਰਨ ਲਈ ਪ੍ਰਰਾਰਥਨਾ ਕੀਤੀ ਜਾਵੇਗੀ। ਦਰਅਸਲ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਹੋਰ ਹਿੰਦੂ ਸੰਗਠਨ ਕੋਈ ਵੀ ਅਜਿਹੀ ਸਥਿਤੀ ਪੈਦਾ ਨਹੀਂ ਕਰਨਾ ਚਾਹੁੰਦਾ, ਜਿਸ ਤੋਂ ਦੂਜੇ ਪੱਖ ਨੂੰ ਇਸ ਮਾਮਲੇ 'ਚ ਨਵਾਂ ਵਿਵਾਦ ਖੜ੍ਹਾ ਕਰਨ ਦਾ ਮੌਕਾ ਮਿਲੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਨੂੰ ਹਿੰਦੂਆਂ ਦੀ ਜਿੱਤ ਦੱਸਣ ਜਾਂ ਜਸ਼ਨ ਮਨਾਉਣ ਨਾਲ ਸਮਾਜ 'ਚ ਤਣਾਅ ਫੈਲ ਸਕਦਾ ਹੈ। ਜੇਕਰ ਕੋਈ ਵਿਵਾਦ ਹੈ ਤਾਂ ਸੁਪਰੀਮ ਕੋਰਟ ਇਸ 'ਤੇ ਨੋਟਿਸ ਵੀ ਲੈ ਸਕਦੀ ਹੈ।

ਸ੍ਰੀ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਨ੍ਰਿਤਿਆਗੋਪਾਲ ਦਾਸ ਨੇ ਕਿਹਾ ਹੈ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਨੇ ਸੱਚ 'ਤੇ ਮੋਹਰ ਲਗਾ ਕੇ ਸ਼੍ਰੀ ਰਾਮ ਦੇ ਅਸਥਾਈ ਮੰਦਰ ਤੋਂ ਮੁਕਤ ਕਰ ਕੇ ਸ਼ਾਨਦਾਰ ਮੰਦਰ 'ਚ ਬਿਰਾਜਮਾਨ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਸ ਲਈ ਹੁਣ 'ਸ਼ੌਰਿਆ ਦਿਵਸ ਕੋਈ ਉੱਚਿਤ ਨਹੀਂ ਹੈ।

ਦੂਜੇ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਆਲ ਇੰਡੀਆ ਪਰਸਨਲ ਲਾਅ ਬੋਰਡ ਕਲ ਪੁਨਰਵਿਚਾਰ ਪਟੀਸ਼ਨ ਦਾਇਰ ਕਰੇਗਾ। ਪੁਨਰਵਿਚਾਰ ਪਟੀਸ਼ਨ ਸੁੰਨੀ ਵਕਫ ਬੋਰਡ ਦੇ ਵਕੀਲ ਰਹੇ ਰਾਜੀਵ ਧਵਨ ਹੀ ਦਾਇਰ ਕਰਨਗੇ। ਧਵਨ ਨੂੰ ਪਹਿਲਾਂ ਹੀ ਉਨ੍ਹਾਂ ਦੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਹਟਾ ਦਿੱਤਾ ਗਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਹੀ ਵਕੀਲ ਰੱਖਿਆ ਗਿਆ।

Iqbalkaur

This news is Content Editor Iqbalkaur