ਨੇਪਾਲ ਰਸਤੇ ਦੂਜੇ ਸੂਬਿਆਂ ''ਚ ਹੋ ਰਹੀ ਟਮਾਟਰ ਦੀ ਤਸਕਰੀ

07/10/2023 4:37:04 PM

ਨਵੀਂ ਦਿੱਲੀ- ਟਮਾਟਰ ਦੀ ਕੀਮਤ ਆਸਮਾਨ ਛੂਹ ਰਹੀ ਹੈ। ਬਾਜ਼ਾਰ 'ਚ ਟਮਾਟਰ 100-120 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਅਜਿਹੇ 'ਚ ਟਮਾਟਰ ਦੀ ਤਸਕਰੀ ਵੀ ਸ਼ੁਰੂ ਹੋ ਗਈ ਹੈ। ਨੇਪਾਲ ਦੇ ਕਾਲੀਮਾਟੀ, ਕਲੰਕੀ, ਪਾਲੁਮ ਅਤੇ ਚਿਤਵਨ ਸਣੇ ਹੋਰ ਥਾਵਾਂ 'ਤੇ ਉਪਾਦਿਤ ਟਮਾਟਰ ਸਰਹੱਦੀ ਜ਼ਿਲ੍ਹਾ ਪਰਸਾ, ਬਾਰਾ ਅਤੇ ਮਕਵਾਨਪੁਰ ਦੇ ਰਸਤੇ ਬਿਹਾਰ 'ਚ ਪੂਰਬੀ ਚੰਪਾਰਣ ਦੇ ਰਕਸੌਲ ਪਹੁੰਚ ਰਿਹਾ ਹੈ। ਉਥੋਂ ਬਿਹਾਰ ਤੋਂ ਇਲਾਵਾ ਦੇਸ਼ ਦੇ ਹੌਰ ਸ਼ਹਿਰਾਂ 'ਚ ਭੇਜਿਆ ਜਾ ਰਿਹਾ ਹੈ। 

ਕੀਮਤ 'ਚ ਤਿੰਨ ਤੋਂ ਚਾਰ ਗੁਣਾ ਫਰਕ ਹੋਣ ਕਾਰਨ ਨੇਪਾਲ ਤੋਂ ਰੋਜ਼ਾਨਾ 25 ਤੋਂ 30 ਟਨ ਟਮਾਟਰ ਆ ਰਿਹਾ ਹੈ। ਤਸਕਰ ਨੇਪਾਲ ਦੇ ਥੋਕ ਵਪਾਰੀਆਂ ਤੋਂ 25 ਤੋਂ 30 ਰੁਪਏ ਪ੍ਰਤੀ ਕਿੱਲੋ ਭਾਰਤੀ ਕਰੰਸੀ 'ਚ ਟਮਾਟਰ ਖਰੀਦਦੇ ਹਨ। ਉਸਨੂੰ ਨੇਪਾਲ ਦੇ ਪੇਂਡੂ ਹਿੱਸਿਆਂ ਤੋਂ ਭਾਰਤੀ ਸਰਹੱਦ 'ਚ ਲਿਆਉਣ ਲਈ ਟਮਾਟਰ (ਘੋੜਾ ਗੱਡੀ) ਅਤੇ ਸਾਈਕਲ ਦੀ ਵਰਤੋਂ ਕਰਦੇ ਹਨ। ਇਕ ਸਾਈਕਲ 'ਤੇ ਪਲਾਸਟਿਕ ਦੇ ਚਾਰ ਕ੍ਰੇਟ ਯਾਨੀ 100 ਕਿੱਲੋ ਟਮਾਟਰ 'ਤੇ 15 ਕ੍ਰੇਟ ਯਾਨੀ 375 ਕਿੱਲੋ ਟਮਾਟਰ ਆਉਂਦਾ ਹੈ। ਰਕਸੌਲ 'ਚ ਨਾਗਾਰੋਡ, ਕੋਈਰੀਆ ਟੋਲਾ ਨਹਿਰ ਚੌਂਕ 'ਤੇ ਟਮਾਟਰ ਦੀ ਖੇਪ ਪਹੁੰਚਦੀ ਹੈ। ਤਸਕਰ ਇਸਨੂੰ ਰਕਸੌਲ ਦੀ ਮੰਡੀ 'ਚ 60 ਰੁਪਏ 'ਚ ਵੇਚ ਦਿੰਦੇ ਹਨ। 

ਉਥੇ ਹੀ ਬੁੱਧਵਾਰ ਰਾਤ ਦੋ ਪਿਕਅਪ 'ਤੇ ਤਿੰਨ ਟਮ ਟਮਾਟਰ ਨੇਪਾਲ ਤੋਂ ਗੋਰਖਪੁਰ ਲਿਆਇਆ ਜਾ ਰਿਹਾ ਸੀ। ਕਸਟਮ ਵਿਭਾਗ ਨੇ ਇਸਨੂੰ ਫੜ ਲਿਆ। ਟਮਾਟਰ ਨੂੰ ਨਸ਼ਟ ਕਰਨ ਦਾ ਸੁਝਾਅ ਦਿੱਤਾ ਗਿਆ।

Rakesh

This news is Content Editor Rakesh