Tokyo Olympics: ਹਾਕੀ ਸੈਮੀਫਾਈਨਲ ’ਚ ਹਾਰਿਆ ਭਾਰਤ, PM ਮੋਦੀ ਨੇ ਕਿਹਾ- ‘ਹਾਰ ਅਤੇ ਜਿੱਤ ਜੀਵਨ ਦਾ ਹਿੱਸਾ’

08/03/2021 10:28:50 AM

ਨਵੀਂ ਦਿੱਲੀ (ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਾਰ ਅਤੇ ਜਿੱਤ ਜੀਵਨ ਦਾ ਹਿੱਸਾ ਹੈ ਅਤੇ ਦੇਸ਼ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ। ਪ੍ਰਧਾਨ ਮੰਤਰੀ ਨੇ ਓਲੰਪਿਕ ਵਿਚ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ਮੁਕਾਬਲੇ ਵਿਚ ਬੈਲਜੀਅਮ ਨਾਲ ਰੋਮਾਂਚਕ ਅਤੇ ਸਖ਼ਤ ਸੰਘਰਸ਼ ਵਾਲੇ ਮੈਚ ਵਿਚ ਮਿਲੀ ਹਾਰ ਦੇ ਬਾਅਦ ਇਹ ਗੱਲ ਕਹੀ।

ਇਹ ਵੀ ਪੜ੍ਹੋ: ਚਿਹਰੇ ’ਤੇ 13 ਟਾਂਕੇ ਲੱਗਣ ਦੇ ਬਾਵਜੂਦ ਰਿੰਗ ’ਚ ਉਤਰੇ ਸਨ ਮੁੱਕੇਬਾਜ਼ ਸਤੀਸ਼, ਹਾਰ ਕੇ ਵੀ ਜਿੱਤੇ ਪ੍ਰਸ਼ੰਸਕਾਂ ਦੇ 'ਦਿਲ'

ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾ, ‘ਹਾਰ ਅਤੇ ਜਿੱਤ ਜੀਵਨ ਦਾ ਹਿੱਸਾ ਹੁੰਦੀ ਹੈ। ਸਾਡੀ ਹਾਕੀ ਟੀਮ ਨੇ ਓਲੰਪਿਕ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸੇ ਗੱਲ ਦਾ ਮਹੱਤਵ ਹੈ। ਟੀਮ ਨੂੰ ਉਨ੍ਹਾਂ ਦੇ ਅਗਲੇ ਮੈਚ ਲਈ ਸ਼ੁੱਭਕਾਮਨਾਵਾਂ। ਭਾਰਤ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ।’

ਇਹ ਵੀ ਪੜ੍ਹੋ: ਓਲੰਪਿਕ ਖੇਡਾਂ ’ਚ ਲਗਾਤਾਰ 2 ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਣ ਬਣੀ P. V. ਸਿੰਧੂ

ਇਸ ਤੋਂ ਪਹਿਲਾਂ ਮੋਦੀ ਨੇ ਟਵੀਟ ਕਰਕੇ ਕਿਹਾ ਸੀ ਕਿ ਬੈਲਜੀਅਮ ਨਾਲ ਭਾਰਤੀ ਟੀਮ ਦੇ ਹਾਕੀ ਦੇ ਸੈਮੀਫਾਈਨਲ ਮੈਚ ਨੂੰ ਦੇਖ ਰਹੇ ਹਾਂ। ਜ਼ਿਕਰਯੋਗ ਹੈ ਕਿ ਜਾਪਾਨ ਦੇ ਟੋਕੀਓ ਵਿਚ ਓਲੰਪਿਕ ਵਿਚ ਭਾਰਤੀ ਟੀਮ ਦਾ ਬੈਲਜੀਅਮ ਨਾਲ ਹਾਕੀ ਸੈਮੀਫਾਈਨਲ ਵਿਚ ਮੁਕਾਬਲਾ ਸੀ, ਜਿਸ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਬੈਡਮਿੰਟਨ ’ਚ ਭਾਰਤ ਦੀ ਝੋਲੀ ਪਿਆ ਕਾਂਸੀ ਤਮਗਾ, ਹੁਣ ਮੋਦੀ ਨਿਭਾਉਣਗੇ P. V. ਸਿੰਧੂ ਨਾਲ ਕੀਤਾ ਵਾਅਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry