ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ

02/26/2017 11:11:54 AM

ਨਵੀਂ ਦਿੱਲੀ—ਇਸ ਸਾਲ ਦਾ ਪਹਿਲਾਂ ਸੂਰਜ ਗ੍ਰਹਿਣ 26 ਫਰਵਰੀ ਭਾਵ ਅੱਜ ਲੱਗਣ ਜਾ ਰਿਹਾ ਹੈ। ਇਸ ਸੂਰਜ ਗ੍ਰਹਿਣ ਨੂੰ ਭਾਰਤ, ਦੱਖਣੀ ਅਮਰੀਕਾ, ਦੱਖਣੀ ਅਫਰੀਕਾ, ਪ੍ਰਸ਼ਾਂਤ, ਐਟਲਾਂਟਿਕ ਅਤੇ ਹਿੰਦ ਮਹਾਸਾਗਰ ''ਚ ਦੇਖਿਆ ਜਾ ਸਕੇਗਾ। ਇਹ ਭਾਰਤੀ ਸਮੇਂ ਮੁਤਾਬਕ ਸ਼ਾਮੀ 5:40 ਮਿੰਟ ਤੋਂ ਸ਼ੁਰੂ ਹੋ ਕੇ ਰਾਤ ਦੇ 10:01 ਮਿੰਟ ਤੱਕ ਚੱਲੇਗਾ ਪਰ ਰਾਤ ਹੋਣ ਕਾਰਨ ਇਸ ਦਾ ਪੂਰਾ ਨਜ਼ਾਰਾ ਦੇਖ ਪਾਉਣਾ ਸੰਭਵ ਨਹੀ ਹੋਵੇਗਾ ਪਰ ਜੋਤਿਸ਼ ਦ੍ਰਿਸ਼ਟੀਕੋਣ ਤੋਂ ਇਸ ਦਾ ਅਸਰ ਪੂਰੀ ਦੁਨੀਆ ''ਤੇ ਪਏਗਾ। ਕੁੰਭ ਰਾਸ਼ੀ ''ਚ ਘਟਿਤ ਹੋਣ ਵਾਲੇ ਇਸ ਗ੍ਰਹਿਣ ਨਾਲ ਨੌਕਰੀਪੇਸ਼ਾ, ਮਜ਼ਦੂਰਾਂ, ਜਲ ਸਰੋਤ ਦੇ ਕੰਮਾਂ, ਮੀਡੀਆ ਕਰਮਚਾਰੀਆਂ, ਰਾਜਨੇਤਾਵਾਂ ਨੂੰ ਪਰੇਸ਼ਾਨੀ ਹੋਵੇਗੀ। ਇਸ ਗ੍ਰਹਿਣ ਨਾਲ ਸੋਨੇ ਦੀਆਂ ਕੀਮਤਾਂ ''ਚ ਥੋੜ੍ਹੀ ਮੰਦੀ ਦੇ ਨਾਲ-ਨਾਲ ਕੱਚੇ ਤੇਲ ਦੀਆਂ ਕੀਮਤਾਂ ''ਚ ਕਮੀ ਆਏਗੀ। 26 ਫਰਵਰੀ ਤੋਂ ਬਾਅਦ ਸਾਲ 2017 ''ਚ 2 ਹੋਰ ਗ੍ਰਹਿਣ ਲੱਗਣਗੇ। ਇਸ ''ਚ ਇਕ ਚੰਨ ਗ੍ਰਹਿਣ ਹੋਵੇਗਾ, ਤਾਂ ਦੂਜਾ ਸੂਰਜ ਗ੍ਰਹਿਣ।  7-8 ਅਗਸਤ ਨੂੰ ਭਾਰਤ ''ਚ ਅਧੂਰਾ ਚੰਨ ਗ੍ਰਹਿਣ ਲੱਗੇਗਾ। ਇਸ ਨੂੰ ਯੂਰਪ, ਅਫਰੀਕਾ, ਏਸ਼ੀਆ ''ਤੇ ਆਸਟ੍ਰੇਲੀਆ ''ਚ ਦੇਖਿਆ ਜਾ ਸਕੇਗਾ ਅਤੇ ਦੂਜਾ ਪੂਰਾ ਸੂਰਜ ਗ੍ਰਹਿਣ 21 ਅਗਸਤ ਨੂੰ ਲੱਗੇਗਾ।