ਅੱਜ ਦਿਨ-ਰਾਤ ਹੋ ਜਾਣਗੇ ਬਰਾਬਰ, ਉਸ ਤੋਂ ਬਾਅਦ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਣਗੇ

09/23/2022 10:15:59 AM

ਉਜੈਨ (ਵਾਰਤਾ)- ਹਰ ਸਾਲ ਹੋਣ ਵਾਲੀ ਖਗੋਲੀ ਘਟਨਾ ਤਹਿਤ 23 ਸਤੰਬਰ ਨੂੰ ਦਿਨ-ਰਾਤ ਬਰਾਬਰ ਹੋ ਜਾਣਗੇ। ਉਸ ਤੋਂ ਬਾਅਦ ਦਿਨ ਹੌਲੀ-ਹੌਲੀ ਛੋਟੇ ਹੋਣੇ ਸ਼ੁਰੂ ਹੋ ਜਾਣਗੇ। ਸਰਕਾਰੀ ਜੀਵਾਜੀ ਆਬਜ਼ਰਵੇਟਰੀ ਦੇ ਸੁਪਰਡੈਂਟ ਰਾਜੇਂਦਰ ਪ੍ਰਕਾਸ਼ ਗੁਪਤਾ ਨੇ ਜਾਰੀ ਰੀਲੀਜ਼ ’ਚ ਦੱਸਿਆ ਕਿ ਸੂਰਜ ਦੁਆਲੇ ਧਰਤੀ ਦੇ ਘੁੰਮਣ ਕਾਰਨ 23 ਸਤੰਬਰ ਨੂੰ ਸੂਰਜ ਭੂਮੱਧ ਰੇਖਾ ‘ਸੀਧੀ ਰੇਖਾ’ ’ਤੇ ਲੰਬਵਤ ਰਹਿੰਦਾ ਹੈ, ਇਸ ਨੂੰ ਸ਼ਰਦ ਸੰਪਤ ਕਿਹਾ ਜਾਂਦਾ ਹੈ। ਕਿਉਂਕਿ ਸੂਰਜ ਨੂੰ ਭੂਮੱਧ ਰੇਖਾ ’ਤੇ ਲੰਬਵਤ ਹੋਣ ਕਾਰਨ ਦਿਨ ਅਤੇ ਰਾਤ ਬਰਾਬਰ ਅਰਥਾਤ 12/12 ਘੰਟੇ ਦੇ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਭਾਰਤ ਦਾ ਉਹ ਪਿੰਡ ਜਿਥੇ ਗੰਢੇ-ਲਸਣ ਖਾਣ ’ਤੇ ਪਾਬੰਦੀ, ਖਰੀਦ ਕੇ ਨਹੀਂ ਲਿਜਾ ਸਕਦੇ ਘਰ

ਉਨ੍ਹਾਂ ਦੱਸਿਆ ਕਿ 23 ਸਤੰਬਰ ਤੋਂ ਬਾਅਦ ਸੂਰਜ ਦੱਖਣੀ ਗੋਲਾਰਧ ਅਤੇ ਤੁਲਾ ’ਚ ਦਾਖਲ ਕਰੇਗਾ। ਸੂਰਜ ਦੇ ਦੱਖਣੀ ਗੋਲਾਰਧ ’ਚ ਦਾਖਲ ਹੋਣ ਕਾਰਨ, ਹੁਣ ਉੱਤਰੀ ਗੋਲਾਰਧ ’ਚ ਦਿਨ ਹੌਲੀ-ਹੌਲੀ ਛੋਟੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਰਾਤਾਂ ਲੰਬੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਹ ਸਿਲਸਿਲਾ 22 ਦਸੰਬਰ ਤੱਕ ਜਾਰੀ ਰਹੇਗਾ। 22 ਦਸੰਬਰ ਨੂੰ ਭਾਰਤ ਸਮੇਤ ਉੱਤਰੀ ਗੋਲਾਰਧ ’ਚ ਦਿਨ ਸਭ ਤੋਂ ਛੋਟਾ ਅਤੇ ਰਾਤ ਸਭ ਤੋਂ ਲੰਬੀ ਹੋਵੇਗੀ। ਉਨ੍ਹਾਂ ਦੱਸਿਆ ਕਿ 24 ਸਤੰਬਰ ਤੋਂ ਸੂਰਜ ਦੇ ਦੱਖਣੀ ਗੋਲਾਰਧ ’ਚ ਦਾਖ਼ਲ ਹੋਣ ਕਾਰਨ ਸੂਰਜ ਦੀਆਂ ਕਿਰਨਾਂ ਦੀ ਤੀਬਰਤਾ ਉੱਤਰੀ ਗੋਲਾਰਧ ’ਚ ਹੌਲੀ-ਹੌਲੀ ਘੱਟ ਜਾਵੇਗੀ, ਜੋ ਪਤਝੜ ਦੀ ਸ਼ੁਰੂਆਤ ਦਾ ਸੰਕੇਤ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News