ਮੁੰਬਈ ''ਚ ਬੱਸ ਹੜਤਾਲ ਦੇ ਤੀਜੇ ਦਿਨ ਵੀ ਯਾਤਰੀ ਹੋਏ ਪਰੇਸ਼ਾਨ

01/10/2019 2:51:39 PM

ਮੁੰਬਈ- ਗਰੇਟਰ ਮੁੰਬਈ ਇਲੈਕਟ੍ਰਿਕ ਸਪਲਾਈ ਅਤੇ ਆਵਾਜਾਈ (ਬੈਸਟ) ਦੇ ਕਰਮਚਾਰੀਆਂ ਦੀ ਅਨਿਸ਼ਚਿਤਤਾ ਹੜਤਾਲ ਤੀਸਰੇ ਦਿਨ ਵੀ ਜਾਰੀ ਹੈ, ਜਿਸ ਦੇ ਚੱਲਦਿਆਂ ਮਹਾਂਨਗਰ 'ਚ ਲੱਖਾਂ ਦੀ ਗਿਣਤੀ 'ਚ ਯਾਤਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਸਵੇਰੇ ਤੋਂ 'ਬੈਸਟ' ਦੀ ਇਕ ਵੀ ਬੱਸ ਮੁੰਬਈ ਦੀਆਂ ਸੜਕਾਂ 'ਤੇ ਨਹੀਂ ਚੱਲੀ। ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਆਟੋ-ਰਿਕਸ਼ਾ ਅਤੇ ਟੈਕਸੀ ਡਰਾਈਵਰ ਆਮ ਕਿਰਾਏ ਦੇ ਮੁਕਾਬਲੇ ਜ਼ਿਆਦਾ ਪੈਸੇ ਲੈ ਰਹੇ ਹਨ। ਕੁਝ ਪਰੇਸ਼ਾਨ ਯਾਤਰੀਆਂ ਨੇ ਮਹਾਂਰਾਸ਼ਟਰ ਸਰਕਾਰ ਨੂੰ ਰੋਸ ਪ੍ਰਦਰਸ਼ਨ ਖਤਮ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਬੈਸਟ ਦੇ ਇਕ ਸੀਨੀਅਰ ਅਧਿਕਾਰੀ ਨੇ ਗਤੀਰੋਧ ਦੇ ਜਲਦ ਖਤਮ ਹੋਣ ਦੀ ਉਮੀਦ ਜਤਾਈ ਹੈ।

ਬੈਸਟ ਦੇ ਲਗਭਗ 32,000 ਕਰਮਚਾਰੀ, ਤਨਖਾਹਾਂ ਵਧਾਉਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਅਨਿਸ਼ਚਿਤ ਹੜਤਾਲ ਕਰ ਰਹੇ ਹਨ। ਸੂਬਾ ਸਰਕਾਰ ਨੇ ਹੜਤਾਲ ਕਰ ਰਹੇ ਕਰਮਚਾਰੀਆਂ ਦੇ ਖਿਲਾਫ ਤਰੁੰਤ ਮਹਾਂਰਾਸ਼ਟਰ ਨੂੰ ਜ਼ਰੂਰੀ ਸੇਵਾ ਪ੍ਰਬੰਧਨ ਕਾਨੂੰਨ (ਐੱਮ. ਈ. ਐੱਸ. ਐੱਮ. ਏ) ਲਗਾਇਆ। ਇਸ ਦੇ ਨਾਲ ਹੀ 'ਬੈਸਟ' ਦੇ ਪ੍ਰਬੰਧਨ ਨੇ ਉਨ੍ਹਾਂ ਨੂੰ ਆਪਣੀ ਹੜਤਾਲ ਖਤਮ ਕਰਨ ਅਤੇ ਗੱਲ ਬਾਤ ਦੇ ਲਈ ਆਉਣ ਦੀ ਅਪੀਲ ਕੀਤੀ ਹੈ।

ਬੈਸਟ ਪ੍ਰਸ਼ਾਸ਼ਨ ਨੇ ਬੁੱਧਵਾਰ ਨੂੰ ਕਾਰਵਾਈ ਦੇ ਤਹਿਤ 2,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਇੰਟਰਪ੍ਰਾਈਜ਼ ਦੁਆਰਾ ਪ੍ਰਦਾਨ ਕੀਤੇ ਗਏ ਮਕਾਨਾਂ ਨੂੰ ਖਾਲੀ ਕਰਨ ਦੇ ਲਈ ਕਿਹਾ ਸੀ। ਪ੍ਰਬੰਧਨ ਨੇ ਬੈਸਟ ਵਰਕਰਾਂ ਯੂਨੀਅਨ ਦੇ ਨੇਤਾ ਸ਼ਸ਼ਾਂਕ ਰਾਓ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਦੇ ਕੋਈ ਸਕਾਰਤਮਕ ਨਤੀਜੇ ਨਹੀਂ ਨਿਕਲ ਸਕੇ। ਬੈਸਟ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਿਵਸੈਨਾ ਸਮਰਪਿਤ ਯੂਨੀਅਨ, ਬੈਸਟ ਕਾਮਗਾਰ ਸੈਨਾ ਹੜਤਾਲ ਤੋਂ ਵੱਖਰੀ ਹੋ ਗਈ ਹੈ। ਇਸ ਦੇ ਬਾਵਜੂਦ ਬੁੱਧਵਾਰ ਨੂੰ ਬੈਸਟ ਦੀਆਂ ਸਿਰਫ 11 ਬੱਸਾਂ ਹੀ ਸੜਕਾਂ 'ਤੇ ਚੱਲੀਆਂ।

Iqbalkaur

This news is Content Editor Iqbalkaur