ਅੰਬਾਨੀ ਅੱਜ ਕਰਨਗੇ ਧੀ ਨੂੰ ਵਿਦਾ, ਦੁਲਹਨ ਵਾਂਗ ਸਜਿਆ ਐਂਟੀਲਿਆ(ਵੀਡੀਓ)

12/12/2018 11:18:40 AM

ਮੁੰਬਈ — ਭਾਰਤ ਦੇਸ਼ ਦੇ ਸਭ ਤੋਂ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਅੱਜ ਆਪਣੀ ਲਾਡਲੀ ਧੀ ਨੂੰ ਆਨੰਦ ਪਿਰਾਮਲ ਨਾਲ ਵਿਆਹੁਣ ਤੋਂ ਬਾਅਦ ਵਿਦਾ ਕਰਨ ਵਾਲੇ ਹਨ। ਵਿਆਹ ਦੀਆਂ ਰਸਮਾਂ ਅੱਜ ਯਾਨੀ 12 ਦਸੰਬਰ ਨੂੰ ਮੁੰਬਈ ਵਿਖੇ ਉਨ੍ਹਾਂ ਦੀ ਰਿਹਾਇਸ਼ ਐਂਟੀਲਿਆ ਵਿਖੇ ਹੋਣ ਜਾ ਰਹੀਆਂ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਭਾਰਤੀ ਰਸਮਾਂ ਅਨੁਸਾਰ ਹੋਣਗੀਆਂ। ਐਂਟੀਲਿਆ ਦੇ ਗੇਟ ਨੂੰ ਖੂਬਸੂਰਤ ਲਾਲ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਇਸ ਨੂੰ ਸੁਨਹਿਰੀ ਰੰਗ ਦੀ ਰੈਪਿੰਗ ਦਿੱਤੀ ਗਈ ਹੈ। ਦੂਰ ਤੋਂ ਦੇਖਦੇ ਹੋਏ ਐਂਟੀਲਿਆ ਦੀ ਵੱਖਰੀ ਸ਼ਾਨ  ਨਜ਼ਰ ਆ ਰਹੀ ਹੈ। 

ਸੂਤਰਾਂ ਅਨੁਸਾਰ ਮੁਕੇਸ਼ ਅੰਬਾਨੀ ਆਪਣੀ ਧੀ ਦੇ ਵਿਆਹ 'ਚ ਹੁਣ ਤੱਕ 10 ਕਰੋੜ ਡਾਲਰ ਤੱਕ ਦਾ ਖਰਚਾ ਕਰ ਚੁੱਕੇ ਹਨ। ਅੰਦਾਜ਼ਿਆਂ ਅਨੁਸਾਰ ਇਹ ਵਿਆਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹਾਂ ਵਿਚ ਸ਼ਾਮਲ ਹੋਣ ਵਾਲਾ ਹੈ। ਉਦੈਪੁਰ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਲ ਹੋਏ ਮਹਿਮਾਨਾਂ ਤੋਂ ਬਾਅਦ ਹੁਣ ਇਹ ਵਿਆਹ ਸੀਮਤ ਮਹਿਮਾਨਾਂ ਦੀ ਹਾਜ਼ਰੀ 'ਚ ਹੋਵੇਗਾ।

ਖਾਸ ਮਹਿਮਾਨ ਹੀ ਹੋਣਗੇ ਵਿਆਹ ਦੀਆਂ ਰਸਮਾਂ 'ਚ

ਸੂਤਰਾਂ ਮੁਤਾਬਕ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਸਮੇਤ ਕੁਝ ਹੋਰ ਸੀਨੀਅਰ ਨੇਤਾਵਾਂ ਨੇ ਵਿਆਹ 'ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।

 

 
 
 
 
 
View this post on Instagram
 
 
 
 
 
 
 
 
 

All.set for the wedding today #ishaambani #anandpiramal #bigfatindianwedding #desiwedding #ambaniwedding #ishakishaadi #nitaambani ❤️❤️❤️ @viralbhayani

A post shared by Viral Bhayani (@viralbhayani) on Dec 11, 2018 at 9:09pm PST

ਮੋਦੀ ਕਰ ਸਕਦੇ ਹਨ ਸ਼ਮੂਲਿਅਤ

ਪੁਲਸ ਨੇ ਕਿਹਾ ਕਿ ਇਸ ਗੱਲ ਦੀ ਸੂਚਨਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਵਿਆਹ 'ਚ ਸ਼ਾਮਲ ਹੋਣਗੇ ਜਾਂ ਨਹੀਂ। ਇਸ ਇਲਾਵਾ ਪੂਰੇ ਖੇਤਰ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਟ੍ਰੈਫਿਕ ਪੁਲਸ ਨੇ ਕਿਹਾ ਕਿ ਮਹਿਮਾਨਾਂ ਦੀ ਆਵਾਜਾਈ ਕਾਰਨ ਸਵੇਰੇ ਥੋੜ੍ਹੀ ਜਾਮ ਦੀ ਸਥਿਤੀ ਹੋ ਸਕਦੀ ਹੈ।

ਸ਼ੁੱਕਰਵਾਰ ਨੂੰ ਬਾਂਦਰਾ ਕੁਰਲਾ ਕੰਪਲੈਕਸ 'ਚ ਹੋਵੇਗੀ ਰਿਸੈਪਸ਼ਨ 

ਸੂਤਰਾਂ ਅਨੁਸਾਰ ਮਹਿਮਾਨਾਂ ਦੀ ਸੂਚੀ ਵਿਚ ਕਰੀਬ 600 ਲੋਕਾਂ ਦੀ ਸ਼ਮੂਲਿਅਤ ਹੋ ਸਕਦੀ ਹੈ। ਇਨ੍ਹਾਂ 'ਚ ਦੋਵਾਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਣਗੇ। ਇਨ੍ਹਾਂ ਵਿਚੋਂ ਜ਼ਿਆਦਾਤਰ ਦੁਲਹਾ ਅਤੇ ਦੁਲਹਨ ਦੇ ਪਰਿਵਾਰ ਦੇ ਕਰੀਬੀ ਹੋ ਸਕਦੇ ਹਨ। ਰਿਸੈਪਸ਼ਨ  ਸ਼ੁੱਕਰਵਾਰ ਨੂੰ ਬਾਂਦਰਾ ਕੁਰਲਾ ਕੰਪਲੈਕਸ ਮੈਦਾਨ ਵਿਚ ਹੋਵੇਗੀ। ਪੁਲਸ ਨੇ ਕਿਹਾ ਹੈ ਕਿ ਇਸ ਖੇਤਰ ਵਿਚ ਪਹਿਲਾਂ ਤੋਂ ਹੀ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਵਿਆਹ ਦੌਰਾਨ ਬਹੁਤ ਪ੍ਰਸਿੱਧ ਹਸਤੀਆਂ ਦੀ ਮੌਜੂਦਗੀ ਕਾਰਨ ਸੁਰੱਖਿਆ ਹੋਰ ਵਧਾਈ ਜਾਵੇਗੀ।