ਪੰਜਾਬ 'ਚ ਸਰਕਾਰੀ ਨੌਕਰੀ ਦਾ ਮੌਕਾ, 39,000 ਤੋਂ ਵੱਧ ਹੋਵੇਗੀ ਸੈਲਰੀ (ਵੀਡੀਓ)

07/15/2018 10:22:27 AM

ਚੰਡੀਗੜ੍ਹ—'PUPD' (ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ) 'ਚ 'Engineer, Draftsman, Officer, Assistant, Clerk-cum'- ਡਾਟਾ ਐਂਟਰੀ ਓਪਰੇਟਰ ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ, ਇੰਜੀਨੀਅਰਿੰਗ ਡਿਪਲੋਮਾ , ਲਾਅ ਡਿਗਰੀ ਹੋਣੀ ਚਾਹੀਦੀ ਹੈ। ਉਮਰ 18 ਤੋਂ 37 ਸਾਲ ਰੱਖੀ ਗਈ ਹੈ। ਆਖ਼ਰੀ ਤਾਰੀਖ 25 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ' ਦੀ ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹੋ।
ਵੈੱਬਸਾਈਟ— 'www.puda.gov.in
ਵਿੱਦਿਅਕ ਯੋਗਤਾ- ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ, ਇੰਜੀਨੀਅਰਿੰਗ ਡਿਪਲੋਮਾ, ਲਾਅ ਡਿਗਰੀ ਹੋਣੀ ਚਾਹੀਦੀ ਹੈ। 
ਉਮਰ ਹੱਦ- 18 ਤੋਂ 37 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਜਨਰਲ ਵਰਗ ਲਈ- 1000 ਰੁਪਏ, ਐੈੱਸ.ਸੀ./ਐੈੱਸ.ਟੀ./ਬੀ.ਸੀ./ਓ.ਪੀ.ਐੱਚ./ਐਕਸ-ਸਰਵਿਸਮੈਨ ਵੱਲੋਂ ਅਰਜ਼ੀ ਦੀ ਫੀਸ - 500 ਰੁਪਏ ਲਈ ਜਵੇਗੀ।
ਤਨਖ਼ਾਹ- 10,300 - 39,100 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਉਮੀਦਵਾਰ ਇਸ ਬਾਰੇ ਵਧੇਰੇ ਜਾਣਕਾਰੀ 'www.puda.gov.in' ਦੀ ਸਾਈਟ ਤੋਂ ਲੈ ਸਕਦੇ ਹਨ।