ਇੰਡੀਅਨ ਰੇਲਵੇ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ (ਵੀਡੀਓ)

05/25/2018 9:58:40 AM

ਨਵੀਂ ਦਿੱਲੀ— 'ਸ਼ੋਅ ਜੋਬ ਜੰਕਸ਼ਨ' ਵਿਚ ਤੁਹਾਡਾ ਸੁਆਗਤ ਹੈ। ਇਸ ਸ਼ੋਅ 'ਚ ਅਸੀਂ ਉਮੀਦਵਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 'ਇੰਡੀਅਨ ਰੇਲਵੇ' ਨੇ ਭਰਤੀਆਂ ਕੱਢੀਆਂ ਹਨ। ਜਿਸ 'ਚ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ ਵਿਭਾਗ 'ਚ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ ਅਹੁਦੇ ਲਈ ਨੌਕਰੀ ਦਾ ਬਹੁਤ ਵਧੀਆ ਮੌਕਾ ਹੈ। ਜਿਹੜੇ ਉਮੀਦਵਾਰ ਕਾਂਸਟੇਬਲ ਦੇ ਅਹੁਦੇ ਲਈ ਅਰਜੀ ਲਾਉਣਾ ਚਾਹੁੰਦੇ ਹਨ, ਉਹ ਇਸ ਦੀ ਜਾਣਕਾਰੀ ਇੰਡੀਅਨ ਰੇਲਵੇ ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹਨ।
ਵੈੱਬਸਾਇਟ — http://www.indianrailways.gov.in/
ਕੁੱਲ ਅਹੁਦੇ— 9739 
ਵਿੱਦਿਅਕ ਯੋਗਤਾ — ਉਮੀਦਵਾਰਾਂ ਲਈ 10ਵੀਂ ਪਾਸ ਪਾਸ ਹੋਣਾ ਜ਼ਰੂਰੀ ਹੈ। 
ਅਹੁਦਿਆਂ ਦਾ ਵੇਰਵਾ—...
1. ਕਾਂਸਟੇਬਲ ਦੇ ਅਹੁਦੇ ਲਈ ਵਿੱਦਿਅਕ ਯੋਗਤਾ 10ਵੀਂ ਪਾਸ ਜਰੂਰੀ। 
2. ਸਬ ਇੰਸਪੈਕਟਰ ਲਈ ਉਮੀਦਵਾਰ ਦਾ ਗ੍ਰੈਜੂਏਟ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ — 18 ਸਾਲ ਤੋਂ ਲੈ ਕੇ 25 ਸਾਲ 
ਅਰਜ਼ੀ ਫੀਸ— ਅਰਜੀ ਲਾਉਣ ਦੀ ਫੀਸ ਜਨਰਲ ਵਰਗ ਲਈ 500 ਰੁਪਏ, SC /ST, ਫਿਜ਼ੀਕਲੀ ਹੈਂਡੀਕੈਪਡ ਤੇ ਔਰਤਾਂ ਪਾਸੋ ਅਰਜੀ ਦੀ ਫੀਸ 250 ਰੁਪਏ
ਆਖਰੀ ਤਾਰੀਕ— 30 ਜੂਨ, 2018
ਇਸ ਤਰ੍ਹਾਂ ਕਰੋ ਅਪਲਾਈ— ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਆਫੀਸ਼ੀਅਲ ਵੈੱਬਸਾਈਟ 'ਤੇ ਜਾਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰ ਸਕਦੇ ਹਨ।