GNDU ਵਿਚ ਨੌਕਰੀ ਦਾ ਸੁਨਹਿਰਾ ਮੌਕਾ, ਕਰੋ ਜਲਦੀ ਅਪਲਾਈ

05/21/2018 10:08:51 AM

ਅੰਮ੍ਰਿਤਸਰ — ਸ਼ੋਅ ਜੋਬ ਜੰਕਸ਼ਨ ਵਿਚ ਤੁਹਾਡਾ ਸੁਆਗਤ ਹੈ । ਉਮੀਦਵਾਰਾਂ ਲਈ ਖੁਸ਼ਖ਼ਬਰੀ ਵਾਲੀ ਇਹ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਦੀਆਂ 456 ਨੌਕਰੀਆਂ ਨਿਕਲੀਆਂ ਹਨ। ਇਸ ਜੋਬ 'ਚ ਖਾਸ ਗੱਲ ਇਹ ਹੈ ਕਿ NET ਕੁਆਲੀਫਾਇਡ 'ਤੇ NET NON ਕੁਆਲੀਫਾਇਡ ਦੋਨੋ ਹੀ ਅਪਲਾਈ ਕਰ ਸਕਦੇ ਨੇ। ਇਸ ਤੋਂ ਇਲਾਵਾ ਉਮੀਦਵਾਰ ਦੀ ਵਿੱਦਿਅਕ ਯੋਗਤਾ ਪੋਸਟ ਗ੍ਰੇਜੂਏਟ ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖਰੀ ਤਰੀਕ 28 ਮਈ ਹੈ। ਉਮੀਦਵਾਰ ਵਧੇਰੀ ਜਾਣਕਾਰੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾ ਸਕਦੇ ਹਨ।

ਵੈਬਸਾਈਟ— http://online.gndu.ac.in/
ਕੁੱਲ ਆਸਾਮੀਆਂ - 456
ਅਹੁਦੇ ਦਾ ਵੇਰਵਾ— ਅਸਿਸਟੈਂਟ ਪ੍ਰੋਫੈਸਰ
ਅਰਜ਼ੀ ਲਾਉਣ ਦੀ ਆਖਰੀ ਤਾਰੀਕ-  28 ਮਈ, 2018
ਵਿਦਿਅਕ ਯੋਗਤਾ — ਪੋਸਟ ਗ੍ਰੇਜੂਏਟ 
ਅਰਜ਼ੀ ਲਗਾਉਣ ਦੀ ਫ਼ੀਸ - 1000 ਰੁਪਏ ( ਜਨਰਲ ਵਰਗ ), 500 ਰੁਪਏ  (SC /ST 'ਤੇ PWD ਵਰਗ)
ਕਿੰਨੀ ਹੋਵੇਗੀ ਤਨਖ਼ਾਹ— 
ਉਮੀਦਵਾਰਾਂ ਨੂੰ ਤਨਖ਼ਾਹ - NET ਕੁਆਲੀਫਾਇਡ 30 ਹਜ਼ਾਰ ਰੁਪਏ, Non-NET ਕੁਆਲੀਫਾਇਡ 22,000 ਹਜ਼ਾਰ ਰੁਪਏ
ਇਸ ਤਰ੍ਹਾਂ ਕਰੋ ਅਪਲਾਈ— ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਵੈੱਬਸਾਈਟ 'ਤੇ ਜਾਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਪੂਰੀ ਕਰਨ।