'ਫੋਰੈਸਟ ਗਾਰਡ' ਅਹੁਦੇ ਲਈ ਨਿਕਲੀਆਂ ਅਸਾਮੀਆਂ, 69,100 ਤੱਕ ਹੋਵੇਗੀ ਸੈਲਰੀ (ਵੀਡੀਓ)

05/26/2018 10:11:43 AM

ਉਤਰਾਖੰਡ— ਸ਼ੋਅ 'ਜੋਬ ਜੰਕਸ਼ਨ' 'ਚ ਤੁਹਾਡਾ ਸਵਾਗਤ ਹੈ। ਬਾਰਵੀਂ ਪਾਸ ਬੇਰੁਜ਼ਗਾਰ ਨੌਜਵਾਨ ਜਿਹੜੇ ਨੌਕਰੀ ਦੀ ਭਾਲ 'ਚ ਹਨ, ਉਨ੍ਹਾਂ ਲਈ ਉਤਰਾਖੰਡ ਸੁਬੋਰਡੀਨੇਟ ਸਰਵਿਸ ਸਲੈਕਸ਼ਨ ਕਮਿਸ਼ਨ ਬਹੁਤ ਵਧੀਆ ਪੇਅ ਸਕੇਲ ਦੀ ਨੌਕਰੀ ਦਾ ਮੌਕਾ ਲੈ ਕੇ ਆਇਆ ਹੈ। ਉਤਰਾਖੰਡ ਸੁਬੋਰਡੀਨੇਟ ਸਰਵਿਸ ਸਿਲੈਕਸ਼ਨ ਕਮਿਸ਼ਨ ਨੇ ਫੋਰੈਸਟ ਗਾਰਡ ਅਹੁਦੇ ਲਈ 1218 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਬਿਨਾਂ ਕੋਈ ਦੇਰ ਕੀਤੇ ਬਾਰ੍ਹਵੀਂ ਪਾਸ ਨੌਜਵਾਨ ਅੱਜ ਹੀ ਇਸ ਨੌਕਰੀ ਲਈ ਅਰਜ਼ੀ ਲਗਾਉਣ ਕਿਉਂਕਿ ਕਰਮਚਾਰੀਆਂ ਦੀ ਸੈਲਰੀ 69,100 ਰੁਪਏ ਤੋਂ ਵੱਧ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ਉੱਤਰਾਖੰਡ ਸੁਬੋਰਡੀਨੇਟ ਸਰਵਿਸ ਸਲੈਕਸ਼ਨ ਕਮੀਸ਼ਨ ਦੀ ਵੈੱਬਸਾਈਟ ਤੋਂ ਲੈ ਸਕਦੇ ਹੋ।
ਵੈਬਸਾਈਟ— http://www.sssc.uk.gov.in/
ਕੁੱਲ ਅਹੁਦੇ- 1218 
ਵਿੱਦਿਅਕ ਯੋਗਤਾ- ਬਾਰਵੀਂ ਪਾਸ
ਅਹੁਦੇ ਦਾ ਵੇਰਵਾ-...
'USSSC' 'ਚ ਫੋਰੈਸਟ ਗਾਰਡ ਅਹੁਦੇ ਲਈ 1218 ਅਸਾਮੀਆਂ
ਉਮਰ ਹੱਦ— ਉਮੀਦਵਾਰਾਂ ਦੀ ਉਮਰ 18 ਸਾਲ ਤੋਂ 28 ਸਾਲ ਤੱਕ ਜ਼ਰੂਰੀ
ਅਰਜ਼ੀ ਫੀਸ—ਜਨਰਲ ਵਰਗ ਲਈ ਓ.ਬੀ. ਸੀ. ਵਰਗ ਵੱਲੋਂ 300 ਰੁਪਏ ਤੇ ਉਤਰਾਖੰਡ SC /ST, ਫਿਜ਼ੀਕਲੀ ਹੈਂਡੀਕੈਪਡ ਵਰਗ ਵੱਲੋਂ 150 ਰੁਪਏ ਰੱਖੀ ਗਈ ਹੈ।
ਆਖਰੀ ਤਾਰੀਖ— 4 ਜੁਲਾਈ, 2018
ਕਿੰਨੀ ਹੋਵੇਗੀ ਤਨਖ਼ਾਹ
ਪੇਅ ਗਰੇਡ— 21,700/-69,100/- ਰੁਪਏ
ਨੋਟ- ਉਮੀਦਵਾਰ ਵਧੇਰੀ ਜਾਣਕਾਰੀ ਲਈ 'www.sssc.uk.gov.in' ਆਫੀਸ਼ੀਅਲ ਵੈੱਬਸਾਈਟ ਦੇਖ ਸਕਦੇ ਹੋ।