'Coal India Limited' 'ਚ ਨੌਜਵਾਨਾਂ ਲਈ ਨਿਕਲੀਆਂ ਨੌਕਰੀਆਂ, 50,000 ਤੋਂ ਵਧ ਹੋਵੇਗੀ ਸੈਲਰੀ (ਵੀਡੀਓ)

07/01/2018 10:10:12 AM

ਨਵੀਂ ਦਿੱਲੀ— 'ਕੋਲ ਇੰਡੀਆ ਲਿਮਟਿਡ' (Coal India Limited) 'ਚ ਨੌਜਵਾਨਾਂ ਲਈ 'Senior Medical Specialist, Medical Specialist, Senior Medical Officer' ਦੇ ਪੋਸਟ ਦੀ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਨੂੰ ਅਰਜੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਐੱਮ.ਬੀ.ਬੀ.ਐੱਸ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ ਜਾਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਹੱਦ ਇਸ ਨੌਕਰੀ ਲਈ ਅਰਜੀ ਲਗਾਉਣ ਲਈ 35 ਤੋਂ 42 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰਾਂ ਪਾਸੋ ਇਸ ਨੌਕਰੀ ਲਈ ਅਰਜ਼ੀ ਲਗਾਉਣ ਦੀ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਾਰੀਖ 28 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Coal India Limited' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 
ਵੈੱਬਸਾਈਟ— https://www.coalindia.in
ਵਿੱਦਿਅਕ ਯੋਗਤਾ- ਐੱਮ.ਬੀ.ਬੀ.ਐੱਸ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਜਾਂ ਇਸਦੇ ਬਰਾਬਰ ਦੀ ਡਿਗਰੀ ਹੋਈ ਜ਼ਰੂਰੀ ਹੈ।
ਉਮਰ ਹੱਦ- 35 ਤੋਂ 42 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਉਮੀਦਵਾਰਾਂ ਵੱਲੋਂ ਕੋਈ ਵੀ ਅਰਜ਼ੀ ਫੀਸ ਨਹੀਂ ਲਈ ਜਾਵੇਗੀ।
ਆਖਰੀ ਤਾਰੀਖ— 28 ਜੁਲਾਈ, 2018 
ਪੇਅ ਗਰੇਡ...
Senior Medical Specialist- 29,100/- 54,500/- ਰੁਪਏ ਤਨਖ਼ਾਹ 
Medical Specialis- 24,900/- 50,500/- ਰੁਪਏ ਤਨਖ਼ਾਹ
Senior Medical Officer- 24,900/- 50,500/- ਰੁਪਏ ਤਨਖ਼ਾਹ ਹੋਵੇਗੀ
ਵਧੇਰੇ ਜਾਣਕਾਰੀ ਲਈ ਤੁਸੀਂ 'www.coalindia.in' ਦੀ ਸਾਈਟ ਤੋਂ ਲੈ ਸਕਦੇ ਹੋ।