ਖੁਦ ਨੂੰ ਖਤਰੇ 'ਚ ਪਾ ਕੇ ਡਾਕਟਰ ਨੇ ਇੰਝ ਬਚਾਈ ਕੋਰੋਨਾ ਪੀੜਤ ਮਰੀਜ਼ ਦੀ ਜਾਨ

05/11/2020 11:46:08 AM

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਨਾਲ ਨਜਿੱਠਣ ਲਈ ਕਈ ਯੋਧੇ ਇਸ ਜੰਗ 'ਚ ਉਤਰੇ ਹੋਏ ਹਨ। ਇਸ ਜੰਗ 'ਚ ਉਤਰੇ ਡਾਕਟਰ ਦਿਨ-ਰਾਤ ਕੋਰੋਨਾ ਪੀੜਤ ਮਰੀਜ਼ਾ ਦੀ ਸੇਵਾ 'ਚ ਜੁੱਟੇ ਹੋਏ ਹਨ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜ਼ੋਖਿਮ ਭਰੇ ਕੰਮ ਕਰ ਰਹੇ ਹਨ। ਅਜਿਹਾ ਹੀ ਮਾਮਲਾ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਏਮਜ਼) 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ (ਏਮਜ਼) ਦੇ ਸੀਨੀਅਰ ਰੈਂਜੀਡੈਂਟ ਨੇ ਗੰਭੀਰ ਹਾਲਤ 'ਚ ਇਕ ਕੋਰੋਨਾ ਪੀੜਤ ਮਰੀਜ਼ ਨੂੰ ਆਈ.ਸੀ.ਯੂ 'ਚ ਲੈ ਜਾਂਦੇ ਸਮੇਂ ਆਪਣਾ ਪਰਸਨਲ ਪ੍ਰੋਟੈਕਟਿਵ ਇਕੂਪਮੈਂਟ (ਪੀ.ਪੀ.ਈ) ਉਤਾਰ ਦਿੱਤਾ ਫਿਲਹਾਲ ਉਨ੍ਹਾਂ ਨੂੰ ਸਾਵਧਾਨੀ ਦੇ ਤੌਰ 'ਤੇ 14 ਦਿਨਾਂ ਲਈ ਆਈਸੋਲੇਸ਼ਨ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਇਹ ਘਟਨਾ 8 ਮਈ ਦੀ ਹੈ। ਏਮਜ਼ ਦੇ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀਨਿਵਾਸ ਰਾਜਕੁਮਾਰ ਟੀ. ਨੇ ਦੱਸਿਆ, ਜੰਮੂ-ਕਸ਼ਮੀਰ 'ਚ ਅਨੰਤਨਾਗ ਜ਼ਿਲੇ ਦੇ ਰਹਿਣ ਵਾਲੇ ਡਾਕਟਰ ਜਾਹਿਦ ਅਬਦੁਲ ਮਾਜੀਦ ਨੂੰ ਆਕਸੀਜਨ ਸਪੋਰਟ 'ਤੇ ਚੱਲ ਰਹੇ ਕੋਵਿਡ-19 ਦੇ ਇਕ ਮਰੀਜ਼ ਨੂੰ ਏਮਜ਼ ਟ੍ਰਾਮਾ ਸੈਂਟਰ ਦੇ ਆਈ.ਸੀ.ਯੂ 'ਚ ਲਿਜਾਣ ਲਈ ਬੁਲਾਇਆ ਗਿਆ, ਉਸ ਸਮੇਂ ਉਹ ਆਪਣਾ ਰੋਜ਼ਾ ਵੀ ਨਹੀਂ ਖੋਲ ਸਕੇ ਸੀ। ਏਮਜ਼ ਟ੍ਰਾਮਾ ਸੈਂਟਰ ਨੂੰ ਕੋਵਿਡ -19 ਹਸਪਤਾਲ ਬਣਾਇਆ ਗਿਆ । ਮਾਜੀਦ ਜਦੋਂ ਐਂਬੂਲੈਂਸ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਮਰੀਜ਼ ਨੂੰ ਸਾਹ ਲੈਣ 'ਚ ਸਮੱਸਿਆ ਹੋ ਰਹੀ ਹੈ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਮਰੀਜ਼ ਨੂੰ ਆਕਸੀਜਨ ਦੇਣ ਲਈ ਲਾਈ ਗਈ ਪਾਈਪ ਨਿਕਲ ਗਈ ਹੈ।

ਡਾਕਟਰ ਮਾਜੀਦ ਨੇ ਦੱਸਿਆ ਮੈਂ ਤਰੁੰਤ ਉਨ੍ਹਾਂ ਨੂੰ ਆਕਸੀਜਨ ਸਪੋਰਟ ਦੇਣ ਦਾ ਫੈਸਲਾ ਲਿਆ। ਐਂਬੂਲੈਂਸ 'ਚ ਪੀ.ਪੀ.ਈ. ਦੇ ਅੰਦਰੋਂ ਦੇਖਣ 'ਚ ਪਰੇਸ਼ਾਨੀ ਹੋ ਰਹੀ ਸੀ, ਤਾਂ ਮੈਂ ਆਪਣੇ ਚਸ਼ਮੇ ਅਤੇ ਚਿਹਰੇ 'ਤੇ ਲੱਗਣ ਵਾਲੇ ਸ਼ੀਸ਼ੇ/ਪਲਾਸਟਿਕ ਦੇ ਸ਼ੀਲਡ ਨੂੰ ਹਟਾਉਣ ਦਾ ਫੈਸਲਾ ਲਿਆ। ਫਿਰ ਮੈਂ ਮਰੀਜ਼ ਨੂੰ ਆਕਸੀਜਨ ਲਾਈ ਕਿਉਂਕਿ ਥੋੜ੍ਹੀ ਜਿਹੀ ਵੀ ਦੇਰੀ ਹੋਣ 'ਤੇ ਮਰੀਜ਼ ਦੀ ਜਾਨ ਜਾ ਸਕਦੀ ਸੀ। ਰਾਜਕੁਮਾਰ ਨੇ ਦੱਸਿਆ ਕਿ ਮਾਜੀਦ ਨੇ ਇਕ ਵਾਰ ਵੀ ਨਹੀਂ ਸੋਚਿਆ ਕਿ ਉਹ ਸਿੱਧਾ ਕੋਰੋਨਾਵਾਇਰਸ ਪੀੜਤ ਮਰੀਜ਼ ਦੇ ਸੰਪਰਕ 'ਚ ਆ ਰਹੇ ਹਨ ਅਤੇ ਉਹ ਵੀ ਇਨਫੈਕਟਡ ਹੋ ਸਕਦੇ ਹਨ ਪਰ ਉਹ ਆਪਣੀ ਡਿਊਟੀ ਪ੍ਰਤੀ ਸਮਰਪਿਤ ਸੀ।

Iqbalkaur

This news is Content Editor Iqbalkaur