ਟੀ.ਐਮ.ਸੀ. ਸੰਸਦ ਮੈਂਬਰ ਨੁਸਰਤ ਜਹਾਂ ਦੀ ਰਿਸੈਪਸ਼ਨ ''ਚ ਪੁੱਜੀ ਮਮਤਾ ਬੈਨਰਜੀ (ਦੇਖੋ ਤਸਵੀਰਾਂ)

07/04/2019 8:40:11 PM

ਨਵੀਂ ਦਿੱਲੀ (ਏਜੰਸੀ)- ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਅਤੇ ਬਾਂਗਲਾ ਫਿਲਮ ਅਭਿਨੇਤਰੀ ਨੁਸਰਤ ਜਹਾਂ ਦੇ ਵਿਆਹ ਦੀ ਰਿਸੈਪਸ਼ਨ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸੰਸਦ ਮੈਂਬਰ ਮਿਮੀ ਚੱਕਰਬਰਤੀ ਅਤੇ ਟੀ.ਐਮ.ਸੀ. ਨੇਤਾ ਕਲਿਆਣ ਬੰਦੋਪਾਧਿਆਏ ਸ਼ਰੀਕ ਹੋਏ। ਕਲਕੱਤਾ ਦੇ ਆਈ.ਟੀ.ਸੀ. ਰਾਇਲ ਹੋਟਲ ਵਿਚ ਆਯੋਜਿਤ ਇਸ ਰਿਸੈਪਸ਼ਨ ਵਿਚ ਫਿਲਮ, ਰਾਜਨੀਤੀ ਦੀਆਂ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ। ਇਹ ਗੈਸਟ ਲਿਸਟ ਨੁਸਰਤ ਅਤੇ ਉਨ੍ਹਾਂ ਦੇ ਪਤੀ ਨਿਖਿਲ ਜੈਨ ਨੇ ਖੁਦ ਤਿਆਰ ਕੀਤੀ ਹੈ।


ਖਾਣੇ ਦੇ ਮੈਨਿਊ ਵਿਚ ਕਾਫੀ ਕੁਝ ਹੋਵੇਗਾ। ਮੈਨਿਊ ਵਿਚ ਕੀ ਹੋਵੇਗਾ ਅਤੇ ਡਿਜ਼ਰਟ ਵਿਚ ਕੀ ਹੋਵੇਗਾ। ਇਹ ਸਭ ਵੀ ਖੁਦ ਨੁਸਰਤ ਦੇਖ ਰਹੀ ਹੈ। ਕਿਉਂਕਿ ਨਿਖਿਲ ਜੈਨ ਹਨ ਇਸ ਲਈ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਸ਼ਾਕਾਹਾਰੀ ਖਾਣ 'ਤੇ ਜ਼ੋਰ ਹੋਵੇਗਾ। ਇਸ ਤੋਂ ਇਲਾਵਾ ਬੰਗਾਲੀ ਖਾਣੇ ਵਿਚ ਕਾਫੀ ਕੁਝ ਹੋਵੇਗਾ। ਬਿਰਯਾਨੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਨੁਸਰਤ ਦੇ ਰਿਸੈਪਸ਼ਨ ਵਿਚ ਇਟੈਲੀਅਨ, ਬੰਗਾਲੀ, ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਨ ਡਿਸ਼ੇਜ਼ ਰੱਖੀ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਅਤੇ ਅਭਿਨੇਤਰੀ ਨੁਸਰਤ ਜਹਾਂ ਸਾਲਾਨਾ ਰੱਥ ਯਾਤਰਾ ਵਿਚ ਵਿਸ਼ੇਸ਼ ਮਹਿਮਾਨ ਸਨ। ਉਹ ਇਸਕਾਨ ਮੰਦਿਰ ਵਿਚ ਜਗਨਨਾਥ ਯਾਤਰਾ ਵਿਚ ਸ਼ਆਮਲ ਹੋਣ ਪਹੁੰਚੀ, ਜਿੱਥੇ ਉਨ੍ਹਾਂ ਨੇ ਪੂਜਾ ਅਰਚਨਾ ਕੀਤੀ, ਨਾਰੀਅਲ ਭੰਨਿਆ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਰੱਥ ਖਿੱਚਿਆ। 

Sunny Mehra

This news is Content Editor Sunny Mehra