ਤਿਰੂਪਤੀ ਖਜ਼ਾਨਾ ਆਡਿਟ : ਸਵਾਮੀ ਦੀ ਰਿੱਟ ’ਤੇ ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਨਾਂਹ

09/18/2018 5:11:08 AM

ਨਵੀਂ ਦਿੱਲੀ–ਸੁਪਰੀਮ ਕੋਰਟ ਨੇ ਤਿਰੂਪਤੀ ਮੰਦਰ ਦੇ ਖਜ਼ਾਨੇ ਦਾ ਆਡਿਟ ਕਰਵਾਉਣ  ਸਬੰਧੀ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਦੀ ਰਿੱਟ ’ਤੇ ਸੁਣਵਾਈ ਤੋਂ ਸੋਮਵਾਰ ਨੂੰ ਨਾਂਹ ਕਰ ਦਿੱਤੀ। ਅਦਾਲਤ ਨੇ ਹਾਲਾਂਕਿ ਉਨ੍ਹਾਂ ਨੂੰ ਅਾਂਧਰਾ ਪ੍ਰਦੇਸ਼  ਹਾਈਕੋਰਟ ਵਿਚ ਰਿੱਟ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ। 
ਸਵਾਮੀ ਨੇ ਅਾਪਣੀ ਰਿੱਟ ਵਿਚ ਮੰਗ ਕੀਤੀ ਹੈ ਕਿ ਤਿਰੂਪਤੀ ਮੰਦਰ ਦੇ ਪਿਛਲੇ ਤਿੰਨ ਸਾਲ ਦੇ ਅਕਾਊਂਟ, ਮੰਦਰ ਦੀ ਜਾਇਦਾਦ ਅਤੇ ਗਹਿਣਿਅਾਂ ਦਾ ਆਡਿਟ ਕਰਵਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਰਿਟ ਪੈਂਡਿੰਗ ਹੈ, ਉਦੋਂ ਤਕ ਮੰਦਰ ਦਾ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਵਲੋਂ ਆਡਿਟ ਕਰਵਾਇਆ ਜਾਵੇ। ਉਨ੍ਹਾਂ ਨੇ ਇਹ ਕੰਮ 6 ਮਹੀਨੇ ਵਿਚ ਪੂਰਾ ਕਰਨ ਦੀ ਵੀ ਮੰਗ ਕੀਤੀ ਹੈ। ਵਰਣਨਯੋਗ ਹੈ ਕਿ ਤਿਰੂਪਤੀ ਬਾਲਾਜੀ ਮੰਦਰ ਦੇ ਖਜ਼ਾਨੇ ਦਾ ਆਡਿਟ ਕਰਨ ਦੀ ਮੰਗ ਅਕਸਰ ਉਠਦੀ ਰਹਿੰਦੀ ਹੈ। ਇਕ ਅੰਦਾਜ਼ੇ ਅਨੁਸਾਰ ਮੰਦਰ ਦੇ ਟਰੱਸਟ ਦੇ ਖਜ਼ਾਨੇ ’ਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ  ਦੀ ਜਾਇਦਾਦ ਹੈ।


Related News