ਇਸ ਮੰਦਰ ਕੋਲ 9 ਹਜ਼ਾਰ ਕਿਲੋ ਤੋਂ ਵਧ ਸੋਨਾ, ਸਲਾਨਾ ਆਮਦਨੀ 1200 ਕਰੋੜ

05/10/2019 4:28:52 PM

ਤਿਰੁਪਤੀ— ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਸਥਿਤ ਦੁਨੀਆ 'ਚ ਹਿੰਦੂਆਂ ਦੇ ਸਭ ਤੋਂ ਵੈਭਵਸ਼ਾਲੀ ਤਿਰੁਪਤੀ ਮੰਦਰ ਕੋਲ 9 ਹਜ਼ਾਰ ਕਿਲੋ ਤੋਂ ਵਧ ਸੋਨਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸ਼੍ਰੀ ਵੈਂਕਟੇਸ਼ਵਰ ਮੰਦਰ ਦੇ ਪ੍ਰਬੰਧਕ ਤਿਰੂਮਾਲਾ ਤਿਰੁਪਤੀ ਦੇਵਸਥਾਨਮ (ਟੀ.ਟੀ.ਡੀ.) ਦਾ 7,235 ਕਿਲੋ ਸੋਨਾ ਵੱਖ-ਵੱਖ ਜਮ੍ਹਾ ਯੋਜਨਾਵਾਂ ਦੇ ਅਧੀਨ ਦੇਸ਼ ਦੇ 2 ਰਾਸ਼ਟਰੀਕਰਨ ਬੈਂਕਾਂ ਕੋਲ ਜਮ੍ਹਾ ਹੈ। ਟੀ.ਟੀ.ਡੀ. ਖਜ਼ਾਨੇ 'ਚ 1,934 ਕਿਲੋ ਸੋਨਾ ਹੈ, ਜਿਸ 'ਚ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਤੋਂ ਪਿਛਲੇ ਮਹੀਨੇ ਵਾਪਸ ਕੀਤਾ ਗਿਆ 1,381 ਕਿਲੋ ਸੋਨਾ ਸ਼ਾਮਲ ਹੈ। ਪੀ.ਐੱਨ.ਬੀ. ਨੇ ਇਹ ਸੋਨਾ 3 ਸਾਲ ਦੀ ਜਮ੍ਹਾ ਯੋਜਨਾ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵਾਪਸ ਕੀਤਾ ਸੀ। ਟੀ.ਟੀ.ਡੀ. ਬੋਰਡ ਨੂੰ ਹੁਣ ਇਹ ਤੈਅ ਕਰਨਾ ਪਵੇਗਾ ਕਿ 1,381 ਕਿਲੋ ਸੋਨਾ ਕਿਸ ਬੈਂਕ 'ਚ ਜਮ੍ਹਾ ਕਰਨਾ ਹੈ।

ਸੋਨਾ ਜ਼ਬਤ ਹੋਣ ਤੋਂ ਬਾਅਦ ਦਿੱਤਾ ਇਸ ਦਾ ਵੇਰਵਾ
ਸੂਤਰਾਂ ਅਨੁਸਾਰ ਬੋਰਡ ਸੋਨੇ ਦੀਆਂ ਵੱਖ-ਵੱਖ ਜਮ੍ਹਾ ਯੋਜਨਾਵਾਂ ਦਾ ਅਧਿਐਨ ਕਰ ਰਿਹਾ ਹੈ ਅਤੇ ਜਿਸ 'ਚ ਜ਼ਿਆਦਾ ਰਿਟਰਨ ਮਿਲੇਗਾ, ਉਸ 'ਚ ਜਮ੍ਹਾ ਕਰੇਗਾ। ਟੀ.ਟੀ.ਡੀ. ਦੇ ਖਜ਼ਾਨੇ 'ਚ ਬਾਕੀ 553 ਕਿਲੋ ਸੋਨੇ 'ਚ ਸ਼ਰਧਾਲੂਆਂ ਦੇ ਚੜ੍ਹਾਵੇ ਦੇ ਛੋਟੇ-ਛੋਟੇ ਗਹਿਣੇ ਸ਼ਾਮਲ ਹਨ। ਟੀ.ਟੀ.ਡੀ. ਹਮੇਸ਼ਾ ਸੋਨੇ ਦੀ ਜਮ੍ਹਾ ਦਾ ਵੇਰਵਾ ਦੇਣ ਤੋਂ ਬਚਦਾ ਹੈ ਪਰ ਪਿਛਲੇ ਮਹੀਨੇ ਤਾਮਿਲਨਾਡੂ 'ਚ ਚੋਣ ਅਧਿਕਾਰੀਆਂ ਵਲੋਂ 1,381 ਕਿਲੋ ਸੋਨਾ ਜ਼ਬਤ ਕੀਤੇ ਜਾਣ ਤੋਂ ਬਾਅਦ ਸੰਸਥਾ ਨੇ ਸੋਨੇ ਬਾਰੇ ਵੇਰਵਾ ਪੇਸ਼ ਕੀਤਾ।

17 ਅਪ੍ਰੈਲ ਨੂੰ ਕੀਤਾ ਸੀ ਸੋਨਾ ਜ਼ਬਤ
ਸੋਨਾ ਤਾਮਿਲਨਾਡੂ ਦੇ ਤਰੂਵਲੂਰ ਜ਼ਿਲੇ 'ਚ 17 ਅਪ੍ਰੈਲ ਨੂੰ ਉਸ ਸਮੇਂ ਜ਼ਬਤ ਕੀਤਾ ਗਿਆ, ਜਦੋਂ ਇਸ ਨੂੰ ਪੀ.ਐੱਨ.ਬੀ. ਦੀ ਚੇਨਈ ਬਰਾਂਚ ਤੋਂ ਤਿਰੁਪਤੀ ਸਥਿਤ ਟੀ.ਟੀ.ਡੀ. ਦੇ ਖਜ਼ਾਨੇ 'ਚ ਲਿਜਾਇਆ ਜਾ ਰਿਹਾ ਸੀ। ਸ਼ੁਰੂ 'ਚ ਟੀ.ਟੀ.ਡੀ. ਨੇ ਜ਼ਬਤ ਕੀਤਾ ਗਿਆ ਸੋਨਾ ਉਸ ਦਾ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਮੰਦਰ ਦਾ ਸੋਨਾ ਵਾਪਸ ਆ ਰਿਹਾ ਸੀ ਪਰ ਵਿਵਾਦ ਵਧਣ 'ਤੇ ਆਪਣੇ ਰੁਖ ਦਾ ਬਚਾਅ ਕਰਦੇ ਹੋਏ ਸੋਨਾ ਜਦੋਂ ਤੱਕ ਟੀ.ਟੀ.ਡੀ. ਦੇ ਖਜ਼ਾਨੇ 'ਚ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਉਹ ਉਸ ਦਾ ਸੋਨਾ ਨਹੀਂ ਹੈ।

ਸਲਾਨਾ ਆਮਦਨ 1200 ਕਰੋੜ ਰੁਪਏ
ਦੱਸਣਯੋਗ ਹੈ ਕਿ ਇਸ ਮੰਦਰ ਨੂੰ ਬਾਲਾਜੀ ਮੰਦਰ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਮੰਦਰ ਦਾ 1,311 ਕਿਲੋ ਸੋਨਾ 2011 'ਚ ਪੀ.ਐੱਨ.ਬੀ. ਕੋਲ ਜਮ੍ਹਾ ਕੀਤਾ ਗਿਆ ਸੀ। ਬੈਂਕ ਨੇ ਵਿਆਜ਼ 'ਚ 70 ਕਿਲੋ ਸੋਨੇ ਨਾਲ ਜਮ੍ਹਾ ਸੋਨਾ ਵਾਪਸ ਕੀਤਾ ਸੀ। ਟੀ.ਟੀ.ਡੀ. ਨੇ ਦੱਸਿਆ ਕਿ ਉਸ ਦਾ 5,387 ਕਿਲੋ ਸੋਨਾ ਭਾਰਤੀ ਸਟੇਟ ਬੈਂਕ ਕੋਲ ਜਮ੍ਹਾ ਹੈ ਅਤੇ 1,938 ਕਿਲੋ ਸੋਨਾ ਇੰਡੀਅਨ ਓਵਰਸੀਜ਼ ਬੈਂਕ ਕੋਲ ਜਮ੍ਹਾ ਹੈ। ਪਿਛਲੇ 2 ਦਹਾਕਿਆਂ ਤੋਂ ਟੀ.ਟੀ.ਡੀ. ਆਪਣਾ ਸੋਨਾ ਕਈ ਸਰਕਾਰੀ ਬੈਂਕਾਂ 'ਚ ਵੱਖ-ਵੱਖ ਜਮ੍ਹਾ ਯੋਜਨਾਵਾਂ ਦੇ ਅਧੀਨ ਜਮ੍ਹਾ ਰੱਖਦਾ ਹੈ। ਇਸ ਮੰਦਰ 'ਚ ਰੋਜ਼ਾਨਾ 50 ਹਜ਼ਾਰ ਤੀਰਥ ਯਾਤਰੀ ਪਹੁੰਚਦੇ ਅਤੇ ਮੰਦਰ ਦੀ ਸਲਾਨਾ ਆਮਦਨੀ 1 ਹਜ਼ਾਰ ਕਰੋੜ ਤੋਂ ਲੈ ਕੇ 1200 ਕਰੋੜ ਰੁਪਏ ਹੈ।


DIsha

Content Editor

Related News