NRI-ਵਿਦੇਸ਼ੀ ਨਾਗਰਿਕਾਂ ਨੂੰ ਤਿਰੂਪਤੀ ਮੰਦਰ ਨਾ ਆਉਣ ਦੀ ਸਲਾਹ

03/11/2020 5:10:01 PM

ਕੇਰਲ— ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 59 ਹੋ ਗਈ ਹੈ। ਪਿਛਲੇ 3 ਦਿਨਾਂ 'ਚ ਇਹ ਮਾਮਲੇ ਵਧੇ ਹਨ ਅਤੇ ਸਭ ਤੋਂ ਵਧ ਅਸਰ ਕੇਰਲ 'ਚ ਨਜ਼ਰ ਆ ਰਿਹਾ ਹੈ। ਕੋਰੋਨਾ ਦੇ ਵਧਦੇ ਇਨਫੈਕਸ਼ਨ ਨੂੰ ਦੇਖਦਿਆਂ ਆਂਧਰਾ ਪ੍ਰਦੇਸ਼ ਦੇ ਭਗਵਾਨ ਵੈਂਕਟੇਸ਼ਵਰ ਮੰਦਰ ਦਾ ਪ੍ਰਬੰਧਨ ਦੇਖਣ ਵਾਲੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਨੇ ਵਿਦੇਸ਼ੀ ਨਾਗਰਿਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਭਾਰਤ ਪਹੁੰਚਣ ਦੇ 28 ਦਿਨਾਂ ਤਕ ਮੰਦਰ 'ਚ ਨਾ ਆਉਣ। 

ਇਕ ਨਿਊਜ਼ ਏਜੰਸੀ ਮੁਤਾਬਕ ਇਹ ਐਡਵਾਇਜ਼ਰੀ ਮੰਗਲਵਾਰ ਦੇਰ ਰਾਤ ਨੂੰ ਜਾਰੀ ਕੀਤੀ ਹੈ। ਐਡਵਾਇਜ਼ਰੀ 'ਚ ਕਿਹਾ ਕਿ ਅਜਿਹਾ ਸਾਵਧਾਨੀ ਦੇ ਤੌਰ 'ਤੇ ਕੀਤਾ ਗਿਆ ਹੈ, ਤਾਂ ਕਿ ਸ਼ਰਧਾਲੂਆਂ ਵਿਚ ਕੋਰੋਨਾ ਦਾ ਇਨਫੈਕਸ਼ਨ ਨਾ ਫੈਲ ਸਕੇ। ਇੱਥੇ ਦੱਸ ਦੇਈਏ ਕਿ ਭਗਵਾਨ ਵੈਂਕਟੇਸ਼ਵਰ ਮੰਦਰ 'ਚ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਭਗਵਾਨ ਦੇ ਦਰਸ਼ਨ ਕਰਨ ਆਉਂਦੇ ਹਨ। 

ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ। ਹਵਾਈ ਅੱਡੇ 'ਤੇ ਚੌਕਸੀ ਵਰਤੀ ਜਾ ਰਹੀ ਹੈ। ਹਵਾਈ ਅੱਡੇ 'ਤੇ ਸਾਰੇ ਕੌਮਾਂਤਰੀ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਭਾਰਤ 'ਚ ਐਂਟਰੀ ਦਿੱਤੀ ਜਾ ਰਹੀ ਹੈ। ਸਰਕਾਰ ਵਲੋਂ ਦੱਸੇ ਗਏ ਅੰਕੜਿਆਂ ਮੁਤਾਬਕ ਅਜੇ ਤਕ ਹਵਾਈ ਅੱਡੇ 'ਤੇ 6 ਲੱਖ ਤੋਂ ਵਧੇਰੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ।


Tanu

Content Editor

Related News