ਤਿਰੂਮਲਾ ਮੰਦਰ ''ਚ ਸ਼ਰਧਾਲੂ ਨੇ ਚੜ੍ਹਾਏ ਸੋਨੇ ਦੇ 20 ਬਿਸਕੁਟ

07/12/2020 4:32:38 PM

ਤਿਰੂਮਲਾ- ਤਿਰੂਮਲਾ ਪਹਾੜੀਆਂ 'ਤੇ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਮੰਦਰ 'ਚ ਇਕ ਅਣਪਛਾਤੇ ਸ਼ਰਧਾਲੂ ਨੇ ਸੋਨੇ ਦੀ 20 ਬਿਸਕੁਟ ਚੜ੍ਹਾਏ। ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ) ਦੇ ਕਾਰਜਕਾਰੀ ਅਧਿਕਾਰੀ ਅਨਿਲ ਕੁਮਾਰ ਸਿੰਘਲ ਨੇ ਮੰਦਰ 'ਚ ਇਕ ਅਣਪਛਾਤੇ ਦਾ ਚੜ੍ਹਾਵਾ ਗਿਣਿਆ ਜਾ ਰਿਹਾ ਸੀ, ਜਦੋਂ ਹੁੰਡੀ 'ਚ 2 ਕਿਲੋਗ੍ਰਾਮ ਭਾਰੀ ਸੋਨੇ ਦਾ ਬਿਸਕੁਟ ਮਿਲੇ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਕਾਬੂ 'ਚ ਕਰਨ ਲਈ ਲਾਗੂ ਕੀਤੇ ਗਏ ਤਾਲਾਬੰਦੀ ਤੋਂ ਬਾਅਦ 11 ਜੂਨ ਨੂੰ ਮੰਦਰ ਮੁੜ ਖੋਲ੍ਹਿਆ ਗਿਆ ਸੀ।

ਇਸ ਦੇ ਬਾਅਦ ਤੋਂ ਸ਼ਰਧਾਲੂਆਂ ਨੇ ਮੰਦਰ 'ਚ ਕਰੀਬ 16.7 ਕਰੋੜ ਰੁਪਏ ਦੀ ਨਕਦੀ ਚੜ੍ਹਾਈ ਹੈ। ਸਿੰਘ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ 'ਚ ਕਰੀਬ ਢਾਈ ਲੱਖ ਸ਼ਰਧਾਲੂ ਮੰਦਰ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਪੂਜਾ ਲਈ ਆਨਲਾਈਨ ਟਿਕਟ ਬੁੱਕ ਕਰਵਾਉਣ ਵਾਲੇ ਕਰੀਬ 67 ਹਜ਼ਾਰ ਸ਼ਰਧਾਲੂ ਕੋਵਿਡ-19 ਸਮੇਤ ਵੱਖ-ਵੱਖ ਕਾਰਨਾਂ ਨਾਲ ਮੰਦਰ ਨਹੀਂ ਆਏ। ਸਿੰਘ ਨੇ ਦੱਸਿਆ ਕਿ ਮੰਦਰ ਦੇ 3,569 ਕਰਮੀਆਂ ਦੀ ਕੋਰੋਨਾ ਵਾਇਰਸ ਸੰਬੰਧੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ ਹੁਣ ਤੱਕ 91 ਟੀ.ਟੀ.ਡੀ ਕਰਮੀ ਇਨਫੈਕਟਡ ਪਾਏ ਗਏ ਹਨ।

DIsha

This news is Content Editor DIsha