ਚਿਨਾਬ ਦਰਿਆ ''ਚ ਡਿੱਗਿਆ ਟਿੱਪਰ, 2 ਦੀ ਮੌਤ

06/25/2019 6:15:18 PM

ਜੰਮੂ : ਜੰਮੂ 'ਚ ਇਕ ਭਿਆਨਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਰਘਟਨਾ ਰਾਮਬਨ ਨੇੜੇ ਕਰੋਲ ਕੁਮੈਂਟ ਲਿੰਕਰ ਰੋਡ 'ਤੇ ਉਸ ਸਮੇਂ ਵਾਪਰੀ ਜਦ ਇਕ ਟਿੱਪਰ ਦਾ ਸੰਤੁਲਨ ਵਿਗੜਨ ਕਾਰਨ ਚਿਨਾਬ ਦਰਿਆ 'ਚ ਡਿੱਗ ਗਿਆ, ਜਿਥੇ 2 ਲੋਕਾਂ ਦੀ ਮੌਤ ਹੋ ਗਈ ਤੇ 5 ਜ਼ਖਮੀ ਹੋ ਗਏ। ਲੋਕਾਂ ਨੇ ਪੁਲਸ ਨੂੰ ਸੂਚਨਾ ਕਰ ਪੁਲਸ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।