'ਟਾਈਮਜ਼ ਯੂਨੀਵਰਸਿਟੀ ਰੈਂਕਿੰਗ' : 11 ਭਾਰਤੀ ਯੂਨੀਵਰਸਿਟੀਆਂ ਟਾਪ 100 'ਚ ਸ਼ਾਮਲ

02/19/2020 3:34:16 PM

ਲੰਡਨ— ਟਾਈਮਜ਼ ਯੂਨੀਵਰਸਿਟੀ ਰੈਂਕਿੰਗ 'ਚ ਭਾਰਤੀ ਯੂਨੀਵਰਸਿਟੀਆਂ ਦਾ ਇਕ ਵਾਰ ਫਿਰ ਨਾਂ ਛਾ ਗਿਆ ਹੈ। ਟਾਈਮਜ਼ ਹਾਇਰ ਐਜੂਕੇਸ਼ਨ ਇਮਰਜਿੰਗ ਯੂਨੀਵਰਸਿਟੀ ਰੈਂਕਿੰਗ 2020 'ਚ 11 ਭਾਰਤੀ ਯੂਨੀਵਰਸਿਟੀਆਂ ਨੇ ਥਾਂ ਬਣਾਈ ਹੈ। ਇਹ ਇਕ ਰਿਕਾਰਡ ਹੈ। ਵਿਸ਼ਵ ਦੀਆਂ ਉੱਭਰਦੀਆਂ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ 'ਚ ਭਾਰਤੀ ਯੂਨੀਵਰਸਿਟੀਆਂ ਦਾ ਪ੍ਰਦਰਸ਼ਨ ਹਰ ਸਾਲ ਵਧੀਆ ਹੋ ਰਿਹਾ ਹੈ।
ਦੁਨੀਆ ਦੀ ਉੱਭਰਦੀ ਅਰਥ ਵਿਵਸਥਾ ਦੇ 533 ਵਿਦਿਆਰਥੀਆਂ ਦੀ ਰੈਂਕਿੰਗ 'ਚ ਭਾਰਤੀ ਯੂਨੀਵਰਸਿਟੀਆਂ ਨੂੰ ਥਾਂ ਮਿਲੀ ਹੈ। ਟਾਪ 100 'ਚ ਭਾਰਤ ਤੋਂ ਅੱਗੇ ਚੀਨ ਹੈ, ਜਿਸ ਦੀਆਂ 30 ਯੂਨੀਵਰਸਿਟੀਆਂ ਸ਼ਾਮਲ ਹਨ।

ਮੰਗਲਵਾਰ ਸ਼ਾਮ ਨੂੰ ਲੰਡਨ 'ਚ ਜਾਰੀ ਇਸ ਲਿਸਟ 'ਚ 47ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਰੈਂਕਿੰਗ 2014 'ਚ ਸ਼ੁਰੂ ਹੋਈ ਸੀ, ਜਦ ਵਿਸ਼ਵ ਪੱਧਰ 'ਤੇ ਬਹੁਤ ਘੱਟ ਯੂਨੀਵਰਸਿਟੀਆਂ ਨੇ ਰੈਂਕਿੰਗ 'ਚ ਹਿੱਸਾ ਲਿਆ ਸੀ। ਇਸ ਰੈਂਕਿੰਗ 'ਚ ਭਾਰਤੀ ਵਿਗਿਆਨ ਸੰਸਥਾ 16ਵੇਂ ਸਥਾਨ 'ਤੇ ਹੈ। ਇਹ ਭਾਰਤੀ ਉਦਯੋਗੀ ਸੰਸਥਾਨ ਦੇ ਬਾਅਦ ਭਾਰਤ ਦਾ ਉੱਚ ਕ੍ਰਮ ਵਾਲਾ ਸੰਸਥਾਨ ਹੈ। ਟਾਪ 100 'ਚ ਸ਼ਾਮਲ ਹੋਰ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਰੈਕਿੰਗ 'ਚ ਆਈ. ਆਈ. ਟੀ. ਖੜਗਪੁਰ 23 ਸਥਾਨਾਂ ਦੀ ਛਾਲ ਮਾਰ ਕੇ 32ਵੇਂ ਸਥਾਨ 'ਤੇ ਪੁੱਜ ਗਈ ਹੈ। ਆਈ. ਆਈ. ਟੀ. ਦਿੱਲੀ 28 ਸਥਾਨਾਂ ਦਾ ਸੁਧਾਰ ਕਰ ਕੇ 38ਵੇਂ ਅਤੇ ਆਈ. ਆਈ. ਟੀ. ਮਦਰਾਸ 12 ਸਥਾਨ ਚੜ੍ਹ ਕੇ 63ਵੇਂ ਸਥਾਨ 'ਤੇ ਹੈ।
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ ਅਤੇ ਇੰਸਟੀਚਿਊਟ ਆਫ ਕੈਮੀਕਲ ਟੈਕਨਾਲੋਜੀ ਨੂੰ ਪਹਿਲੀ ਵਾਰ ਰੈਂਕਿੰਗ 'ਚ ਥਾਂ ਮਿਲੀ ਹੈ। ਦੋਵੇਂ ਟਾਪ 100 'ਚ ਹਨ। ਨਤੀਜਿਆਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇੱਥੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ 'ਚ ਵਾਧਾ ਹੋਵੇਗਾ।