'ਟਿਕ-ਟਾਕ' ਐਪ 'ਤੇ ਵਾਇਰਲ ਵੀਡੀਓ ਨੇ ਵਿਦਿਆਰਥੀ ਨੂੰ ਪਹੁੰਚਾਇਆ ਜੇਲ

04/24/2019 4:17:15 PM

ਹੈਦਰਾਬਾਦ-ਆਂਧਰਾ ਪ੍ਰਦੇਸ਼ 'ਚ ਇਕ 20 ਸਾਲਾਂ ਕਾਲਜ ਵਿਦਿਆਰਥੀ ਨੂੰ ਅੱਜ ਭਾਵ ਬੁੱਧਵਾਰ 'ਟਿਕ-ਟਾਕ' ਐਪ 'ਤੇ ਇੱਕ ਵੀਡੀਓ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥੀ ਨੇ ਇਸ ਵੀਡੀਓ ਰਾਹੀਂ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਅਤੇ ਸੂਬੇ ਦੇ ਲੋਕਾਂ ਨੂੰ 'ਇਤਰਾਜ਼ਯੋਗ ਅਤੇ ਬਦਨਾਮ' ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪੁਲਸ ਨੇ ਦੱਸਿਆ ਹੈ ਕਿ ਵਿਦਿਆਰਥੀ ਨੇ 14 ਅਪ੍ਰੈਲ ਨੂੰ 'ਟਿਕ-ਟਾਕ' ਐਪ 'ਚ ਲਾਗ ਇਨ ਕੀਤਾ। ਇਸ 'ਚ ਸੀ. ਐੱਮ. ਰਾਵ ਅਤੇ ਤੇਲੰਗਾਨਾ ਦੇ ਲੋਕਾਂ ਖਿਲਾਫ ਬਹੁਤ ਜ਼ਿਆਦਾ ਇਤਰਾਜ਼ਯੋਗ ਟਿੱਪਣੀ ਨਾਲ ਵੀਡੀਓ ਅਪਲੋਡ ਕੀਤੀ, ਜੋ ਬਾਅਦ 'ਚ ਵਾਇਰਲ ਹੋ ਗਈ।

ਤੇਲੰਗਾਨਾ ਨੈਸ਼ਨਲ ਕਮੇਟੀ ਵਿਦਿਆਰਥੀ ਵਿਭਾਗ ਨੇ ਨੇਤਾ ਵੀ. ਰਾਮ ਨਰਸਿਮ੍ਹਾਂ ਗੌੜ ਦੀ ਸ਼ਿਕਾਇਤ 'ਤੇ 20 ਅਪ੍ਰੈਲ ਨੂੰ ਭਾਰਤੀ ਦੰਡ ਕੋਡ ਦੀ ਧਾਰਾ 153ਏ ਤਹਿਤ ਸੂਚਨਾ ਅਤੇ ਤਕਨਾਲੋਜੀ ਐਕਟ 'ਚ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪੁਲਸ ਨੇ ਦੋਸ਼ੀ ਦੇ ਕਬਜੇ 'ਚ ਦੋ ਸਮਾਰਟਫੋਨ ਜਬਤ ਕੀਤੇ ਹਨ।

Iqbalkaur

This news is Content Editor Iqbalkaur