TikTok ਦੀ ਭਾਰਤ ’ਚ ਫਿਰ ਹੋ ਸਕਦੀ ਹੈ ਵਾਪਸੀ! ਚੀਨੀ ਐਪਸ ਨੂੰ ਖ਼ਰੀਦ ਸਕਦੀਆਂ ਹਨ ਇਹ ਕੰਪਨੀਆਂ

09/04/2020 11:42:31 AM

ਗੈਜੇਟ ਡੈਸਕ– ਭਾਰਤ ’ਚ ਇਕ ਵਾਰ ਫਿਰ ਤੋਂ ਟਿਕਟੌਕ ਦੀ ਵਾਪਸੀ ਹੋ ਸਕਦੀ ਹੈ। ਸੂਤਰਾਂ ਮੁਤਾਬਕ, ਜਪਾਨੀ ਕੰਪਨੀ ਸਾਫਟਬੈਂਕ ਗਰੁੱਪ ਕਾਰਪ ਭਾਰਤ ’ਚ ਟਿਕਟੌਕ ਦੀ ਸੰਪਤੀ ਨੂੰ ਖ਼ਰੀਦਣ ਦੀ ਕੋਸ਼ਿਸ਼ ’ਚ ਹੈ, ਇਸ ਲਈ ਉਹ ਭਾਰਤੀ ਸਾਂਝੇਦਾਰੀ ਵੀ ਭਾਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ, ਸਾਫਟਬੈਂਕ ਗਰੁੱਪ ਕਾਰਪ ਦੀ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਨਾਲ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਜਿਓ ਅਤੇ ਏਅਰਟੈੱਲ ਨੇ ਇਸ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਸਾਫਟਬੈਂਕ ਦੂਜੇ ਆਪਸ਼ਨ ਵੀ ਭਾਲ ਰਹੀ ਹੈ।  

ਇਹ ਵੀ ਪੜ੍ਹੋ– WhatsApp ’ਚ ਕਰੋ ਇਹ ਸੈਟਿੰਗ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ

ਦੱਸ ਦੇਈਏ ਕਿ ਜੁਲਾਈ ’ਚ ਭਾਰਤ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਅਤੇ ਪ੍ਰਾਈਵੇਸੀ ਦਾ ਹਵਾਲਾ ਦੇ ਕੇ ਟਿਕਟੌਕ ਸਮੇਤ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕੰਪਨੀ ਯੂਜ਼ਰਸ ਦਾ ਡਾਟਾ ਚੀਨੀ ਸਰਕਾਰ ਨਾਲ ਸਾਝਾ ਕਰ ਰਹੀ ਹੈ। 

ਇਹ ਵੀ ਪੜ੍ਹੋ– ਚੀਨ ਖ਼ਿਲਾਫ਼ ਭਾਰਤ ਦੀ ਵੱਡੀ ਕਾਰਵਾਈ, PUBG ਸਮੇਤ 118 ਚੀਨੀ ਐਪਸ ’ਤੇ ਬੈਨ

ਟਿਕਟੌਕ ਦੇ ਭਾਰਤ ’ਚ 20 ਕਰੋੜ ਤੋਂ ਜ਼ਿਆਦਾ ਯੂਜ਼ਰਸ ਸਨ। ਪੂਰਵੀ ਲੱਦਾਖ ਦੀ ਗਲਵਾਨ ਘਾਟੀ ’ਚ ਚੀਨੀ ਫ਼ੌਜ ਨਾਲ ਹਿੰਸਕ ਝੜਪ ’ਚ 20 ਭਾਰਤੀ ਜਵਾਨਾ ਦੇ ਸ਼ਹਿਦ ਹੋਣ ਤੋਂ ਬਾਅਦ ਦੇਸ਼ ’ਚ ਚੀਨ ਖ਼ਿਲਾਫ਼ ਗੁੱਸੇ ਦਾ ਮਾਹੌਲ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ’ਤੇ ਆਰਥਿਕ ਰੂਪ ਨਾਲ ਸਟਰਾਈਕ ਕੀਤੀ ਸੀ। ਭਾਰਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਵੀ ਟਿਕਟੌਕ ਬੈਨ ਦੀ ਧਮਕੀ ਦਿੱਤੀ ਸੀ। 

Rakesh

This news is Content Editor Rakesh