''ਟਿਕ-ਟਾਕ'' ਵੀਡੀਓ ਬਣਾਉਣ ਦੇ ਸ਼ੌਂਕ ''ਚ ਡੁੱਬੇ 3 ਦੋਸਤ, ਮੌਤ

08/08/2019 10:51:41 AM

ਬਿਹਾਰ— 'ਟਿਕ-ਟਾਕ' 'ਤੇ ਵੀਡੀਓ ਬਣਾਉਣ ਦੇ ਸ਼ੌਂਕ ਨੇ ਇਕ ਵਾਰ ਫਿਰ ਮਾਸੂਮਾਂ ਦੀ ਜਾਨ ਲੈ ਲਈ। ਮਾਮਲਾ ਮੁਜ਼ੱਫਰਪੁਰ ਨਾਲ ਜੁੜਿਆ ਹੈ, ਜਿੱਥੇ 'ਟਿਕ-ਟਾਕ' ਵੀਡੀਓ ਬਣਾਉਂਦੇ ਹੋਏ ਤਿੰਨ ਸਕੂਲੀ ਬੱਚੇ ਬੂਢੀ ਗੰਡਕ ਨਦੀ 'ਚ ਡੁੱਬ ਗਏ। ਬੱਚਿਆਂ ਦੀ ਤਲਾਸ਼ ਜਾਰੀ ਹੈ ਪਰ ਉਨ੍ਹਾਂ ਦੀਆਂ ਲਾਸ਼ਾਂ ਨਹੀਂ ਮਿਲ ਸਕੀਆਂ ਹਨ। ਐੱਸ.ਡੀ.ਆਰ.ਐੱਫ. ਦੀ ਮਦਦ ਨਾਲ 3 ਬੱਚਿਆਂ ਦੀਆਂ ਲਾਸ਼ਾਂ ਲੱਭੀਆਂ ਜਾ ਰਹੀਆਂ ਹਨ। ਘਟਨਾ ਜ਼ਿਲੇ ਦੇ ਅਹਿਆਪੁਰ ਥਾਣੇ ਦੇ ਸੰਗਮਘਾਟ ਦੀ ਹੈ। ਜਾਣਕਾਰੀ ਅਨੁਸਾਰ ਬ੍ਰਹਿਮਪੁਰਾ ਦੇ ਰਾਹੁਲ ਨਗਰ ਦਾ ਵਿਦਿਆਰਥੀ ਪ੍ਰਿੰਸ, ਆਕਾਸ਼ ਅਤੇ ਆਯੂਸ਼ਮਾਨ ਤੇ ਬੈਰੀਆ ਦਾ ਪੀਊਸ਼ ਚਾਰੋਂ ਘਰੋਂ ਸਕੂਲ ਲਈ ਨਿਕਲੇ ਸਨ। ਚਾਰੋਂ ਸਕੂਲ ਜਾਣ ਦੀ ਬਜਾਏ ਸੰਗਮ ਘਾਟ ਚੱਲੇ ਗਏ।

ਚੌਥਾ ਦੋਸਤ ਬਣਾ ਰਿਹਾ ਸੀ ਵੀਡੀਓ
ਇਸ ਦਰਮਿਆਨ ਤਿੰਨ ਦੋਸਤ ਨਹਾ ਰਹੇ ਸਨ, ਜਦੋਂ ਕਿ ਚੌਥਾ ਉਨ੍ਹਾਂ ਦਾ ਵੀਡੀਓ ਬਣਾਉਣ ਲੱਗਾ ਸੀ। ਇਸ ਦੌਰਾਨ ਤਿੰਨੋਂ ਬੱਚੇ ਡੁੱਬ ਗਏ, ਜਿਨ੍ਹਾਂ ਨੂੰ ਬਚਾਉਣ ਲਈ ਚੌਥੇ ਬੱਚੇ ਨੇ ਵੀ ਛਾਲ ਮਾਰ ਦਿੱਤੀ ਪਰ ਉਹ ਆਪਣੇ ਦੋਸਤਾਂ ਨੂੰ ਬਚਾ ਨਹੀਂ ਸਕਿਆ। ਹਾਲਾਂਕਿ ਉਹ ਕਿਸੇ ਤਰ੍ਹਾਂ ਬਚ ਕੇ ਨਿਕਲ ਆਇਆ। ਪੁਲਸ ਇਨ੍ਹਾਂ ਸਾਰਿਆਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੂੰ ਮਿਲੀ। ਸੂਚਨਾ ਮਿਲਦੇ ਹੀ ਅਹਿਆਪੁਰ ਪੁਲਸ ਅਤੇ ਐੱਸ.ਡੀ.ਆਰ.ਐੱਫ. ਮੌਕੇ 'ਤੇ ਪਹੁੰਚੀ।

ਪਹਿਲਾਂ ਵੀ ਵਾਪਰ ਚੁੱਕੀ ਹੈ ਅਜਿਹੀ ਘਟਨਾ
ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਵੀ ਬਿਹਾਰ ਦੇ ਹੀ ਦਰਭੰਗਾ ਅਤੇ ਹਾਜੀਪੁਰ 'ਚ ਟਿਕ-ਟਾਕ ਬਣਾਉਂਦੇ ਸਮੇਂ ਨੌਜਵਾਨਾਂ ਦੀ ਜਾਨ ਚੱਲੀ ਗਈ। ਮੁਜ਼ੱਫਰਪੁਰ 'ਚ ਹੋਈ ਇਸ ਘਟਨਾ ਤੋਂ ਬਾਅਦ ਮ੍ਰਿਤਕ ਬੱਚਿਆਂ ਦੇ ਘਰ ਸੰਨਾਟਾ ਪਸਰਿਆ ਹੋਇਆ ਹੈ।

DIsha

This news is Content Editor DIsha