ਤਿੰਨ ਸਾਲ ਦੇ ਬੱਚੇ ਨੇ 9 ਦਿਨਾਂ ''ਚ ਜਿੱਤੀ ਕੋਰੋਨਾ ਵਾਇਰਸ ਤੋਂ ਜੰਗ

06/04/2020 4:02:54 PM

ਹਮੀਰਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਦੇ ਭਰੂਆ ਸੁਮੇਰਪੁਰ ਖੇਤਰ ਦੇ ਸਿਮਨੌਡੀ ਪਿੰਡ ਦੇ 3 ਸਾਲ ਦੇ ਬੱਚੇ ਨੇ ਕੋਵਿਡ-19 ਤੋਂ ਜੰਗ ਜਿੱਤ ਲਈ ਹੈ, ਜੋ ਕਿ ਰਿਸ਼ਤੇਦਾਰਾਂ ਦੇ ਸੰਪਰਕ ਵਿਚ ਆਉਣ ਨਾਲ 25 ਮਈ ਨੂੰ ਪਾਜ਼ੇਟਿਵ ਪਾਇਆ ਗਿਆ ਸੀ। ਜ਼ਿਲੇ ਦੇ ਸੀ. ਐੱਮ. ਓ. ਡਾਕਟਰ ਆਰ. ਕੇ. ਸਚਾਨ ਮੁਤਾਬਕ ਸਿਮਨੌਡੀ ਪਿੰਡ ਦਾ 3 ਸਾਲ ਦਾ ਬੱਚਾ ਆਪਣੇ ਪਿਤਾ ਨਾਲ 25 ਮਈ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਸੀ। ਬੱਚੇ ਨੂੰ ਇਲਾਜ ਲਈ ਬਾਂਦਾ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। 

ਸੂਤਰਾਂ ਮੁਤਾਬਕ ਦੋ ਵਾਰ ਬੱਚੇ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਉਸ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਯਾਨੀ ਕਿ ਬੱਚੇ ਨੇ 9 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁੱਲ ਪੀੜਤਾਂ ਦੀ ਗਿਣਤੀ 8 ਹੈ, ਜਿਸ 'ਚੋਂ ਸਿਮਨੌਡੀ ਪਿੰਡ ਤੋਂ ਸਭ ਤੋਂ ਵਧੇਰੇ 5 ਮਰੀਜ਼ ਹਨ। ਇਸ ਸਮੇਂ 4 ਮਾਮਲੇ ਸਰਗਰਮ ਹਨ, ਜਿਨ੍ਹਾਂ ਦਾ ਬਾਂਦਾ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ। 3 ਸਾਲ ਦੇ ਇਕ ਬੱਚੇ ਸਮੇਤ 4 ਮਰੀਜ਼ਾਂ ਨੂੰ ਠੀਕ ਹੋਣ 'ਤੇ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ 2 ਲੱਖ ਤੋਂ ਵਧੇਰੇ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ, ਜਦ ਕਿ 6 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ।


Tanu

Content Editor

Related News