ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ ਤਿੰਨ ਇਨਾਮੀ ਮਹਿਲਾ ਨਕਸਲੀ ਢੇਰ

11/01/2021 6:51:45 PM

ਦੰਤੇਵਾੜਾ (ਵਾਰਤਾ)- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੇ ਕਟੇਕਲਿਆਣ ਥਾਣਾ ਖੇਤਰ ਦੇ ਅੜਵਾਲ ਅਤੇ ਕੁੰਜੇਰਾਸ ਦਰਮਿਆਨ ਜੰਗਲਾਂ ’ਚ ਪੁਲਸ ਅਤੇ ਨਕਸਲੀਆਂ ਦੇ ਮੁਕਾਬਲੇ ’ਚ ਤਿੰਨ ਇਨਾਮੀ ਮਹਿਲਾ ਨਕਸਲੀ ਮਾਰੀਆਂ ਗਈਆਂ ਹਨ। 

ਪੁਲਸ ਸੁਪਰਡੈਂਟ ਡਾ. ਅਭਿਸ਼ੇਕ ਪੱਲਵ ਨੇ ਸੋਮਵਾਰ ਨੂੰ ਦੱਸਿਆ ਕਿ ਤਿੰਨੋਂ ਮਹਿਲਾ ਨਕਸਲੀਆਂ ’ਤੇ 5-5 ਲੱਖ ਰੁਪਏ ਦਾ ਇਨਾਮ ਐਲਾਨ ਸੀ। ਜਵਾਨਾਂ ਨੇ ਹਾਦਸੇ ਵਾਲੀ ਜਗ੍ਹਾ ਤੋਂ 12 ਬੋਰ ਦਾ ਇਕ ਹਥਿਆਰ, 2 ਆਈ.ਈ.ਡੀ., ਤਾਰ, ਦਵਾਈਆਂ, ਰੋਜ਼ਾਨਾ ਜੀਵਨ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਐਤਵਾਰ ਸ਼ਾਮ ਹੋਏ ਇਸ ਮੁਕਾਬਲੇ ’ਚ ਸੁਰੱਖਿਆ ਫ਼ੋਰਸਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।

DIsha

This news is Content Editor DIsha