ਪਿਕਅੱਪ-ਵੈਨ ਦੀ ਭਿਆਨਕ ਟੱਕਰ ''ਚ ਤਿੰਨ ਦੀ ਮੌਤ, ਤਿੰਨ ਜ਼ਖਮੀ

01/17/2017 3:31:05 PM

ਜੈਪੁਰ— ਰਾਜਸਥਾਨ ਦੇ ਦੌਸਾ ਜ਼ਿਲੇ ਦੇ ਰਾਮਗੜ੍ਹ ਪਚਵਾਰਾ ਥਾਣਾ ਖੇਤਰ ''ਚ ਇਕ ਪਿਕਅੱਪ ਅਤੇ ਵੈਨ ''ਚ ਆਹਮਣੇ-ਸਾਹਮਣੇ ਹੋਈ ਟੱਕਰ ''ਚ ਵੈਨ ''ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਥਾਣਾ ਅਧਿਕਾਰੀ ਰਾਜਪਾਲ ਸਿੰਘ ਨੇ ਦੱਸਿਆ ਕਿ ਜੈਪੁਰ-ਦੌਸਾ ਰਾਜਮਾਰਗ ''ਤੇ ਡੂੰਗਰਪੁਰ ਪਿੰਡ ਕੋਲ ਸਬਜ਼ੀ ਲੈ ਕੇ ਜਾ ਰਹੀ ਪਿਕਅੱਪ ਸਾਹਮਣੇ ਤੋਂ ਆ ਰਹੀ ਵੈਨ ਨਾਲ ਟਕਰਾ ਗਈ। ਵੈਨ ''ਚ ਸਵਾਰ ਜਾਲੌਰ ਜ਼ਿਲੇ ਦੇ ਵਾਸੀ ਉਮਰਾਵ ਗੁੱਜਰ (50), ਰਾਮਪ੍ਰਤਾਪ (58) ਅਤੇ ਰਾਏ ਸਿੰਘ (28) ਦੀ ਮੌਤ ਹੋ ਗਈ। 
ਲਾਸ਼ਾਂ ਨੂੰ ਪੋਸਟਮਾਰਟਮ ਲਈ ਦੌਸਾ ਹਸਪਤਾਲ ਦੇ ਮੁਰਦਾਘਰ ''ਚ ਰੱਖਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ''ਚੋਂ ਇਕ ਨੂੰ ਗੰਭੀਰ ਹਾਲਤ ''ਚ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ''ਚ ਰੈਫਰ ਕੀਤਾ ਗਿਆ ਹੈ। 2 ਜ਼ਖਮੀਆਂ ਦਾ ਦੌਸਾ ਦੇ ਹਸਪਤਾਲ ''ਚ ਇਲਾਜ ਚੱਲ ਰਿਹਾ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Disha

This news is News Editor Disha