ਹਿਮਾਚਲ ਪ੍ਰਦੇਸ਼ : ਕਿੰਨੌਰ ’ਚ ਖ਼ਰਾਬ ਮੌਸਮ ਕਾਰਨ ਮੁੰਬਈ ਦੇ ਤਿੰਨ ਸੈਲਾਨੀਆਂ ਦੀ ਮੌਤ

10/25/2021 1:43:01 PM

ਸ਼ਿਮਲਾ (ਭਾਸ਼ਾ)– ਹਿਮਾਚਲ ਪ੍ਰਦੇਸ਼ ਵਿਚ ਮੌਸਮ ਨੇ ਇਕ ਵਾਲ ਮੁੜ ਕਰਵਟ ਲੈ ਲਈ ਹੈ। ਜਿਸ ਕਾਰਨ ਕਿੰਨੌਰ ਜ਼ਿਲ੍ਹੇ ’ਚ ਐਤਵਾਰ ਨੂੰ ਬਰਫ਼ਬਾਰੀ ਅਤੇ ਬੇਹੱਦ ਖ਼ਰਾਬ ਮੌਸਮ ਕਾਰਨ ਮੁੰਬਈ ਤੋਂ ਆਏ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪਕ ਨਾਰਾਇਣ (58), ਰਾਜੇਂਦਰ ਪਾਠਕ (65) ਅਤੇ ਅਸ਼ੋਕ ਮਧੁਕਰ (64) ਦੇ ਰੂਪ ’ਚ ਹੋਈ ਹੈ। ਮੁੰਬਈ ਦੇ 12 ਅਤੇ ਦਿੱਲੀ ਦੇ ਇਕ ਸੈਲਾਨੀ ਸਮੇਤ 13 ਸੈਲਾਨੀ ਸ਼ਿਮਲਾ ਦੇ ਜਾਂਗਲਿਕ ਤੋਂ ਬਰੂਆ ਕਾਂਡਾ ਹੁੰਦੇ ਹੋਏ ਕਿੰਨੌਰ ਦੇ ਸਾਂਗਲਾ ਰਹੇ  ਹਨ। ਕਿੰਨੌਰ ਦੇ ਡਿਪਟੀ ਕਮਿਸ਼ਨਰ ਅਪੂਰਵ ਦੇਵਗਨ ਕਿਹਾ ਕਿ ਉਨ੍ਹਾਂ ’ਚੋਂ 3 ਦੀ ਮੌਤ ਹੋ ਗਈ, ਜਦੋਂ ਕਿ ਬਾਕੀ 10 ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਫਸੇ ਸੈਲਾਨੀਆਂ ਨੂੰ ਬਚਾਉਣ ਲਈ ਪੁਲਸ ਦੀ ਇਕ ਟੀਮ ਬਰੂਆ ਕਾਂਡਾ ਭੇਜੀ ਗਈ ਹੈ। 

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਸੂਬੇ ਵਿਚ ਐਤਵਾਰ ਸਵੇਰ ਤੋਂ ਲਾਹੌਲ-ਸਪੀਤੀ ਅਤੇ ਕਿੰਨੌਰ ਦੇ ਨਾਲ ਹੀ ਕੁੱਲੂ ਤੇ ਚੰਬਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ ਅਤੇ ਮੈਦਾਨੀ ਖੇਤਰਾਂ ਵਿਚ ਮੀਂਹ ਪੈਂਦਾ ਰਿਹਾ। ਹਿਮਾਚਲ ਦੇ ਵਧੇਰੇ ਹਿੱਸਿਆਂ ਵਿਚ ਤੇਜ਼ ਹਵਾਵਾਂ ਅਤੇ ਝੱਖੜ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ। ਸ਼ਿਮਲਾ ਅਤੇ ਸੂਬੇ ਦੇ ਵੱਖ-ਵੱਖ ਪਹਾੜੀ ਇਲਾਕਿਆਂ ਵਿਚ ਮੀਂਹ ਪੈਣ ਅਤੇ ਬਰਫ਼ਬਾਰੀ ਹੋਣ ਕਾਰਨ ਕੜਾਕੇ ਦੀ ਠੰਡ ਪੈ ਰਹੀ ਹੈ। ਐਤਵਾਰ ਦੁਪਹਿਰ ਵੇਲੇ ਸ਼ਿਮਲਾ ਸ਼ਹਿਰ ਵਿਚ ਮੌਸਮ ਬੇਹੱਦ ਖ਼ਰਾਬ ਹੋ ਗਿਆ ਅਤੇ ਦੁਪਹਿਰ ਵੇਲੇ ਹੀ ਸੰਘਣੇ ਬੱਦਲਾਂ ਦੇ ਛਾ ਜਾਣ ਕਾਰਨ ਹਨੇਰਾ ਛਾ ਗਿਆ। ਸੰਘਣੀ ਧੁੰਦ ਪੂਰੇ ਸ਼ਿਮਲੇ ਨੂੰ ਆਪਣੀ ਜਕੜ ਵਿਚ ਲੈ ਲਿਆ।  ਲਾਹੌਲ-ਸਪੀਤੀ ਦੇ ਹੈੱਡਕੁਆਰਟਰ ਕੇਲਾਂਗ ਵਿਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਵੀ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਵੀ ਪੂਰੇ ਹਿਮਾਚਲ ਵਿਚ ਮੌਸਮ ਖ਼ਰਾਬ ਰਹੇਗਾ। 26 ਅਕਤੂਬਰ ਤੋਂ ਮੌਸਮ ਦੇ ਸਾਫ਼ ਹੋਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਗੋਂਦਲਾ ਵਿਚ 18, ਹੰਸਾ ਵਿਚ 10 ਅਤੇ ਕੇਲਾਂਗ ਵਿਚ 3 ਸੈਂਟੀਮੀਟਰ ਬਰਫ਼ ਪਈ। 25 ਅਕਤੂਬਰ ਨੂੰ ਵੀ ਹੋਰ ਬਰਫ਼ਬਾਰੀ ਹੋ ਸਕਦੀ ਹੈ। ਸੂਬੇ ਦੇ ਉਚੇਰੇ ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫ਼ਬਾਰੀ ਨੂੰ ਦੇਖਦੇ ਹੋਏ ਸੈਲਾਨੀਆਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha