ਨੌਕਰੀ ਦਿਵਾਉਣ ਦੇ ਨਾਂ ''ਤੇ ਠੱਗਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ

06/22/2018 11:14:49 PM

ਨੋਇਡਾ— ਪੱਛਮੀ ਉੱਤਰ ਪ੍ਰਦੇਸ਼ ਐੱਸ.ਟੀ.ਐੱਫ. ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਸ਼ਹੂਰ ਕੰਪਨੀਆਂ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਇਕ ਗਿਰੋਹ ਦੇ ਸਰਗਨਾ ਸਣੇ 3 ਮੈਂਬਰਾਂ ਨੂੰ ਗਾਜ਼ੀਆਬਾਦ ਦੇ ਕਵੀਨਗਰ ਤੋਂ ਗ੍ਰਿਫਤਾਰ ਕੀਤਾ। ਪੱਛਮੀ ਯੂ.ਪੀ. ਐੱਸ.ਟੀ.ਐੱਫ. ਦੇ ਐੱਸ.ਪੀ. ਰਾਜੀਵ ਨਾਰਾਇਣ ਮਿਸ਼ਰਾ ਨੇ ਦੱਸਿਆ ਕਿ ਇਕ ਗੁੱਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐੱਫ. ਨੇ ਗਾਜ਼ੀਆਬਾਦ ਦੇ ਕਵੀਨਗਰ 'ਚ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਪ੍ਰੀਤਮ, ਜਮਾਲੂ ਤੇ ਦਲਬੀਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 48 ਏ.ਟੀ.ਐੱਮ. ਕਾਰਡ, 30 ਬੈਂਕ ਪਾਸਬੁੱਕ, 15 ਚੈੱਕ ਬੁੱਕ, 11 ਆਧਾਰ ਕਾਰਡ, 12 ਵੋਟਰ ਕਾਰਡ, 24 ਮੋਬਾਈਲ ਫੋਨ ਦੇ ਸਿਮ, 200 ਫੋਟੋ, ਵਿਧਾਇਕ ਤੇ ਗ੍ਰਾਮ ਪ੍ਰਧਾਨਾਂ ਦੇ ਫਰਜ਼ੀ ਲੈਟਰ ਹੈੱਡ ਤੇ ਮੋਹਰਾਂ, 16 ਮੋਬਾਈਲ ਫੋਨ, 10 ਪੇ.ਟੀ.ਐੱਮ. ਕਾਰਡ ਤੇ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨ ਤੋਂ ਠੱਗੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ।