ਦੇਸ਼ ਦੇ ਬਰਾਮਦਕਾਰਾਂ ਦੀਆਂ 3 ਲੱਖ ਅਰਜ਼ੀਆਂ ਰੁਕੀਆਂ ਹਨ, ਉਨ੍ਹਾਂ ਨੂੰ ਹੈ ਰੀਫੰਡ ਦਾ ਇੰਤਜ਼ਾਰ

06/19/2018 5:32:06 PM

ਕੋਲਕਾਤਾ - ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿਤਰਾ ਨੇ ਕਿਹਾ ਕਿ ਦੇਸ਼ ਭਰ ਦੇ ਬਰਾਮਦਕਾਰ 25,000 ਕਰੋੜ ਰੁਪਏ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਇਹ ਰਾਸ਼ੀ ਜੀ. ਐੱਸ. ਟੀ. ਨੈੱਟਵਰਕ ਦੀ 'ਅਸਮਰਥਾ' ਦੇ ਕਾਰਨ ਰੁਕੀ ਹੋਈ ਹੈ। ਉਨ੍ਹਾਂ ਕਿਹਾ, ''ਦੇਸ਼ ਦੇ ਬਰਾਮਦਕਾਰਾਂ ਦੀਆਂ 3 ਲੱਖ ਅਰਜ਼ੀਆਂ ਰੁਕੀਆਂ ਹਨ ਤੇ ਉਨ੍ਹਾਂ ਨੂੰ ਰੀਫੰਡ ਦਾ ਇੰਤਜ਼ਾਰ ਹੈ। ਕੁਲ ਮਿਲਾ ਕੇ ਇਹ ਰਾਸ਼ੀ 25,000 ਕਰੋੜ ਰੁਪਏ ਹੈ।'' ਜੀ. ਐੱਸ. ਟੀ. ਕੌਂਸਲ ਦੇ ਮੈਂਬਰ ਮਿਤਰਾ ਨੇ ਐਕਸਪੋਰਟ ਸੰਮੇਲਨ ਦੌਰਾਨ ਇਹ ਗੱਲ ਕਹੀ।
 ਮੰਤਰੀ ਨੇ ਕਿਹਾ ਕਿ ਜੀ. ਐੱਸ. ਟੀ. ਐੱਨ. ਖੁਦ ਦਾਅਵੇ ਦਾ ਨਿਪਟਾਰਾ ਕਰਦੀ ਹੈ ਪਰ ਉਹ ਅਜਿਹਾ ਕਰਨ 'ਚ ਅਸਮਰਥ ਰਹੀ ਹੈ ਤੇ ਇਸ ਲਈ ਹੱਥਾਂ ਨਾਲ ਤਸਦੀਕ 'ਤੇ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਨਾਲ ਵੱਡੀ ਗਿਣਤੀ 'ਚ ਅਰਜ਼ੀਆਂ ਇਕੱਠੀਆਂ ਹੋਈਆਂ ਹਨ ਤੇ ਬਰਾਮਦਕਾਰਾਂ ਦੀ ਕਾਰਜਸ਼ੀਲ ਪੂੰਜੀ 'ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਰਜ਼ੀਆਂ 'ਚੋਂ ਔਸਤਨ 35 ਤੋਂ 40 ਫੀਸਦੀ ਤਸਦੀਕ ਲਈ ਸੂਬਿਆਂ ਦੇ ਕੋਲ ਆ ਰਹੀਆਂ ਹਨ ਤੇ ਹਾਲਤ ਪੱਛਮ ਬੰਗਾਲ 'ਚ ਵੀ ਖਰਾਬ ਹੈ।