ਵਿਦਿਸ਼ਾ ''ਚ ਤਿੰਨ ਮੰਜ਼ਲਾਂ ਮਕਾਨ ਡਿੱਗਿਆ, 5 ਲੋਕਾਂ ਦੇ ਦੱਬੇ ਹੋਣ ਦਾ ਸ਼ੱਕ

07/30/2018 2:25:33 PM

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ਦੇ ਗੁਲਾਬਗੰਜ 'ਚ ਅਚਾਨਕ ਤਿੰਨ ਮੰਜ਼ਲਾਂ ਮਕਾਨ ਡਿੱਗਣ ਨਾਲ ਹੜਕੰਪ ਮਚ ਗਿਆ। ਬਿਲਡਿੰਗ 'ਚ 5ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਦਲ ਮੌਕੇ 'ਤੇ ਪੁੱਜ ਗਿਆ ਹੈ। ਘਟਨਾ ਵਿਦਿਸ਼ਾ ਦੇ ਗੁਲਾਬਗੰਜ ਦੀ ਹੈ, ਜਿੱਥੇ ਇਕ ਤਿੰਨ ਮੰਜ਼ਲਾਂ ਮਕਾਨ ਅਚਾਨਕ ਡਿੱਗ ਗਿਆ। ਇਸ ਦੌਰਾਨ ਪੰਜ ਲੋਕਾਂ ਦੇ ਦੱਬਣ ਦਾ ਸ਼ੱਕ ਹੈ। ਬਿਲਡਿੰਗ ਡਿੱਗਦੇ ਹੀ ਆਸਪਾਸ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪੁੱਜ ਗਈ ਹੈ। ਪੁਲਸ ਦੇ ਜਵਾਨ ਵੀ ਰਾਹਤ ਅਤੇ ਬਚਾਅ ਕੰਮ 'ਚ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਬਹੁਤ ਪੁਰਾਣੀ ਹੋ ਚੁੱਕੀ ਸੀ ਅਤੇ ਬਾਰਸ਼ ਦੇ ਚੱਲਦੇ ਬਿਲਡਿੰਗ ਡਿੱਗ ਗਈ। ਮੌਕੇ 'ਤੇ ਪੁੱਜੀ ਪੁਲਸ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ।


Related News