ਦੇਸ਼ ਭਰ ''ਚ ਕੋਰੋਨਾ ਨਾਲ 3 ਮੌਤਾਂ, ਬੀਤੇ 24 ਘੰਟਿਆਂ ''ਚ 609 ਨਵੇਂ ਮਾਮਲੇ ਆਏ ਸਾਹਮਣੇ

01/12/2024 1:41:12 PM

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਕੋਰੋਨਾ ਵਾਇਰਸ ਦੇ 609 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 3,368 ਹੋ ਗਈ ਹੈ। ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਵੇਰੇ 8 ਵਜੇ ਤੱਕ ਜਾਰੀ ਮੰਤਰਾਲਾ ਦੇ ਅੰਕੜਿਆਂ ਅਨੁਸਾਰ, ਬੀਤੇ 24 ਘੰਟਿਆਂ ਦੀ ਮਿਆਦ 'ਚ 3 ਲੋਕਾਂ ਦੀ ਕੋਰੋਨਾ ਨਾਲ ਜਾਨ ਗਈ ਹੈ। ਮ੍ਰਿਤਕਾਂ 'ਚੋਂ 2 ਕੇਰਲ ਦੇ ਅਤੇ ਇਕ ਕਰਨਾਟਕ ਦਾ ਹੈ। 5 ਦਸੰਬਰ 2023 ਤੱਕ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਘੱਟ ਕੇ ਦੋਹਰੇ ਅੰਕ 'ਚ ਆ ਗਈ ਸੀ ਪਰ ਵਾਇਰਸ ਦੇ ਇਕ ਨਵੇਂ ਵੈਰੀਐਂਟ ਦੇ ਸਾਹਮਣੇ ਆਉਣ ਅਤੇ ਠੰਡ ਦੇ ਮੌਸਮ ਦੀ ਸਥਿਤੀ ਤੋਂ ਬਾਅਦ ਮਾਮਲੇ ਵਧਣ ਲੱਗੇ।

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਅਧਿਕਾਰਤ ਸੂਤਰਾਂ ਅਨੁਸਾਰ, 5 ਦਸੰਬਰ ਤੋਂ ਬਾਅਦ 31 ਦਸੰਬਰ 2023 ਨੂੰ ਇਕ ਦਿਨ 'ਚ 841 ਨਵੇਂ ਮਾਮਲੇ ਸਾਹਮਣੇ ਆਏ ਸਨ। ਮਹਾਮਾਰੀ ਦੀ ਸ਼ੁਰੂਆਤ 2020 ਦੇ ਸ਼ੁਰੂ 'ਚ ਹੋਈ ਅਤੇ ਉਦੋਂ ਤੱਕ ਹੁਣ ਤੱਕ ਦੇਸ਼ ਭਰ 'ਚ 4.5 ਕਰੋੜ ਤੋਂ ਵੱਧ ਪੀੜਤ ਹੋ ਚੁੱਕੇ ਹਨ ਅਤੇ 5.4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੈ ਅਤੇ ਇਸ ਸੰਕਰਮਣ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ। ਵੈੱਬਸਾਈਟ ਅਨੁਸਾਰ, ਦੇਸ਼ 'ਚ ਹੁਣ ਤੱਕ ਕੋਰੋਨਾ ਟੀਕਿਆਂ ਦੀਆਂ 220.67 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha