ਕਾਗਜ 'ਤੇ ਤਿੰਨ ਤਲਾਕ ਲਿਖ ਪ੍ਰੇਮੀ ਨਾਲ ਗਈ ਤਿੰਨ ਬੱਚਿਆਂ ਦੀ ਮਾਂ

08/18/2018 1:09:58 PM

ਯਮੁਨਾਨਗਰ— ਯਮੁਨਾਨਗਰ ਦੇ ਨਾਗਲ ਪਿੰਡ 'ਚ 3 ਬੱਚਿਆਂ ਦੀ ਮਾਂ ਇਕ ਕਾਗਜ 'ਤੇ ਤਿੰਨ ਤਲਾਕ ਲਿਖ ਪ੍ਰੇਮੀ ਨਾਲ ਫਰਾਰ ਹੋ ਗਈ। ਪਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਔਰਤ ਦੀ ਤਲਾਸ਼ ਕਰ ਸ਼ੁੱਕਰਵਾਰ ਨੂੰ ਕੋਰਟ 'ਚ ਪੇਸ਼ ਕੀਤਾ। ਕੋਰਟ 'ਚ ਔਰਤ ਨੇ ਕਿਹਾ,'ਮੈਂ ਮੁਸਲਿਮ ਰੀਤੀ-ਰਿਵਾਜ਼ ਮੁਤਾਬਕ ਆਪਣੀ ਮਰਜ਼ੀ ਨਾਲ ਤਿੰਨ ਤਲਾਕ ਦਿੱਤਾ ਹੈ। ਪਤੀ ਰੋਜ਼ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ। ਮੈਂ ਪ੍ਰੇਮੀ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ' ਤਿੰਨ ਤਲਾਕ 'ਤੇ ਕਾਨੂੰਨ ਨਾ ਬਣਨ ਦੇ ਚਲਦੇ ਪੁਲਸ ਕਾਰਵਾਈ ਨਹੀਂ ਕਰ ਰਹੀ ਹੈ। ਪਤੀ ਨੂੰ ਸਲਾਹ ਦਿੱਤੀ ਗਈ ਕਿ ਉਹ ਕੋਰਟ 'ਚ ਯਾਚਿਕਾ ਦਾਇਰ ਕਰੇ। ਮਜ਼ਦੂਰੀ ਕਰਨ ਵਾਲੇ ਅੱਬਾਸ ਨੇ ਸ਼ਿਕਾਇਤ 'ਚ ਦੱਸਿਆ ਕਿ ਦੱਸ ਸਾਲ ਪਹਿਲਾਂ ਉਸ ਦਾ ਵਿਆਹ ਸ਼ਾਜ਼ਿਆ ਨਾਲ ਹੋਇਆ ਸੀ। ਉਸ ਦੇ 3 ਬੱਚੇ ਹਨ, ਜੋ ਛੋਟੇ ਹਨ। 15 ਜੁਲਾਈ ਨੂੰ ਘਰ 'ਚ ਟਾਇਲਟ ਬਣਵਾਉਣ ਲਈ ਰੱਖੇ 60 ਹਜ਼ਾਰ ਲੈ ਕੇ ਉਹ ਗਾਇਬ ਹੋ ਗਈ। ਥਾਣੇ 'ਚ ਸ਼ਿਕਾਇਤ ਦਿੱਤੀ ਤਾਂ ਪੁਲਸਕਰਮੀ ਨੇ ਤਲਾਸ਼ ਲਈ ਦੱਸ ਹਜ਼ਾਰ ਰੁਪਏ ਮੰਗੇ।