ਆਂਧਰਾ ਪ੍ਰਦੇਸ਼ ''ਚ 3 ਰਾਜਧਾਨੀਆਂ ਦਾ ਪ੍ਰਸਤਾਵ ਪਾਸ ਹੋਣ ''ਤੇ ਬੋਲੇ ਚੰਦਰਬਾਬੂ, ''ਕਾਲਾ ਦਿਨ''

01/21/2020 9:26:06 AM

ਅਮਰਾਵਤੀ—ਆਂਧਰਾ ਪ੍ਰਦੇਸ਼ ਵਿਧਾਨ ਸਭਾ ਨੇ ਸੋਮਵਾਰ ਨੂੰ ਸੂਬੇ ਦੀਆਂ 3 ਰਾਜਧਾਨੀਆਂ ਵਾਲਾ ਪ੍ਰਸਤਾਵ ਪਾਸ ਕਰ ਦਿੱਤਾ। ਮੁੱਖ ਮੰਤਰੀ ਜਗਨਮੋਹਨ ਰੈੱਡੀ ਦੇ ਇਸ ਪ੍ਰਸਤਾਵ ਦਾ ਮੁੱਖ ਵਿਰੋਧੀ ਦਲ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ) ਨੇ ਕਾਫੀ ਵਿਰੋਧ ਕੀਤਾ। ਇਸ ਦੌਰਾਨ ਵਿਧਾਨ ਸਭਾ 'ਚ ਹੰਗਾਮਾ ਕਰਨ ਵਾਲੇ ਟੀ.ਡੀ.ਪੀ ਦੇ 17 ਵਿਧਾਇਕਾਂ ਨੂੰ ਸਪੀਕਰ ਨੇ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ, ਜਿਸ ਦੇ ਵਿਰੋਧ 'ਚ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਦਨ ਦੇ ਬਾਹਰ ਹੀ ਧਰਨੇ 'ਤੇ ਬੈਠ ਗਏ। ਪੁਲਸ ਨੇ ਨਾਇਡੂ ਨੂੰ ਹਿਰਾਸਤ 'ਚ ਲੈ ਲਿਆ ਅਤੇ ਮੰਗਲਗਿਰੀ ਧਾਣੇ 'ਚ ਲੈ ਕੇ ਗਏ।

ਟੀ.ਡੀ.ਪੀ ਮੁਖੀ ਚੰਦਰਬਾਬੂ ਨਾਇਡੂ ਨੇ ਇਸ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ਕਿਹਾ, ''ਦੁਨੀਆ 'ਚ ਕੋਈ ਅਜਿਹੀ ਥਾਂ ਨਹੀਂ ਹੈ, ਜਿੱਥੇ 3 ਰਾਜਧਾਨੀਆਂ ਹਨ। ਇਹ ਇਕ ਕਾਲਾ ਦਿਨ ਹੈ, ਅਸੀਂ ਅਮਰਾਵਤੀ ਅਤੇ ਆਂਧਰਾ ਪ੍ਰਦੇਸ਼ ਨੂੰ ਬਚਾਉਣਾ ਚਾਹੁੰਦੇ ਹਾਂ। ਮੈਂ ਇਸ ਲੜਾਈ 'ਚ ਇਕੱਲਾ ਨਹੀਂ ਹਾਂ, ਪੂਰੇ ਸੂਬੇ ਦੇ ਲੋਕ ਇਸ ਦੇ ਖਿਲਾਫ ਲੜ੍ਹ ਰਹੇ ਹਨ ਅਤੇ ਸੜਕਾਂ 'ਤੇ ਹਨ। ਸਰਕਾਰ ਸਭ ਨੂੰ ਗ੍ਰਿਫਤਾਰ ਕਰ ਰਹੀ ਹੈ। ਇਹ ਲੋਕਤੰਤਰ ਦੇ ਲਈ ਸਹੀ ਨਹੀਂ ਹੈ। '' ਇਹ ਵੀ ਦੱਸਿਆ ਜਾਂਦਾ ਹੈ ਕਿ ਦੇਰ ਰਾਤ ਮੰਗਲਾਗਿਰੀ ਪੁਲਸ ਨੇ ਨਾਇਡੂ ਨੂੰ ਰਿਹਾਅ ਕਰ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ ਕਾਫਲੇ ਦੇ ਨਾਲ ਰਿਹਾਇਸ਼ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਸੋਮਵਾਰ ਨੂੰ ਜਗਨਮੋਗਨ ਰੈੱਡੀ ਸਰਕਾਰ ਨੇ ਵਿਧਾਨ ਸਭਾ 'ਚ ਸੂਬੇ ਦੀਆਂ 3 ਰਾਜਧਾਨੀਆਂ ਵਾਲਾ ਪ੍ਰਸਤਾਵ ਪੇਸ਼ ਕੀਤਾ।

ਇਸ ਦੌਰਾਨ ਵਿਧਾਇਕ 'ਜੈ ਅਮਰਾਵਤੀ' ਦੇ ਨਾਅਰੇ ਵੀ ਲਗਾਅ ਰਹੇ ਸੀ। ਵਿਧਾਇਕਾਂ ਦੀ ਮੁਅੱਤਲੀ ਤੋਂ ਬਾਅਦ ਪਾਰਟੀ ਮੁਖੀ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵਿਧਾਨ ਸਭਾ ਤੋਂ ਬਾਹਰ ਹੀ ਪੌੜੀਆਂ 'ਤੇ ਧਰਨੇ 'ਤੇ ਬੈਠ ਗਏ। ਦੱਸਿਆ ਜਾ ਰਿਹਾ ਹੈ ਕਿ ਨਾਇਡੂ ਅਮਰਾਵਤੀ ਦੇ ਪਿੰਡਾਂ 'ਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀ।

Iqbalkaur

This news is Content Editor Iqbalkaur