ਬੈਨਰ ਲਗਾ ਕੇ ਅਤੀਕ-ਅਸ਼ਰਫ਼ ਨੂੰ ''ਸ਼ਹੀਦ'' ਦੱਸਣ ਦੇ ਮਾਮਲੇ ''ਚ ਤਿੰਨ ਗ੍ਰਿਫ਼ਤਾਰ

04/19/2023 3:35:50 PM

ਮੁੰਬਈ (ਭਾਸ਼ਾ)- ਮਹਾਰਾਸ਼ਟਰ 'ਚ ਬੀਡ ਜ਼ਿਲ੍ਹੇ 'ਚ ਮਾਫੀਆ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਸਾਬਕਾ ਵਿਧਾਇਕ ਭਰਾ ਅਸ਼ਰਫ਼ ਅਹਿਮਦ ਨੂੰ ਬੈਨਰ ਲਗਾ ਕੇ 'ਸ਼ਹੀਦ' ਦੱਸਣ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਜ਼ਿਲ੍ਹੇ ਦੇ ਮਾਜਲਗਾਂਵ 'ਚ ਹੋਈ, ਜਿਸ ਤੋਂ ਬਾਅਦ ਕਈ ਸਥਾਨਕ ਲੋਕ ਬੈਨਰ ਕੋਲ ਜਮ੍ਹਾ ਹੋ ਗਏ। ਅਧਿਕਾਰੀਆਂ ਨੇ ਤੁਰੰਤ ਇਸ ਬੈਨਰ ਨੂੰ ਹਟਾਇਆ।

ਪੁਲਸ ਨੇ ਕਿਹਾ ਕਿ ਅਤੀਕ ਅਤੇ ਉਸ ਦੇ ਭਰਾ ਨੂੰ ਬੈਨਰ ਲਗਾ ਕੇ 'ਸ਼ਹੀਦ' ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ 'ਚ ਇਕ ਅਖ਼ਬਾਰ ਦੀ ਕੰਟਿੰਗ ਵੀ ਸੀ, ਜਿਸ 'ਚ ਪਿਛਲੇ ਹਫ਼ਤੇ ਦੋਹਾਂ ਭਰਾਵਾਂ ਦੇ ਕਤਲ ਲਈ ਇਕ ਭਾਈਚਾਰਾ ਵਿਸ਼ੇਸ਼ ਨੂੰ ਅਪਸ਼ਬਦ ਕਹਿ ਗਏ ਸਨ। ਉਨ੍ਹਾਂ ਕਿਹਾ ਕਿ ਪੁਲਸ ਨੇਭਾਰਤੀ ਦੰਡਾਵਲੀ ਦੀਆਂ ਸੰਬੰਧਤ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਅਖ਼ਬਾਰ ਦੇ ਸੰਪਾਦਕ ਅਤੇ ਰਿਪੋਰਟ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਕੀਤੀ ਈ ਹੈ, ਜਿਨ੍ਹਾਂ ਦੀ ਖ਼ਬਰ ਬੈਨਰ 'ਤੇ ਇਸਤੇਮਾਲ ਕੀਤੀ ਗਈ ਸੀ। ਅਤੀਕ (60) ਅਤੇ ਉਸ ਦੇ ਭਰਾ ਅਸ਼ਰਫ਼ ਦਾ 15 ਅਪ੍ਰੈਲ ਰਾਤ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਤਿੰਨ ਹਮਲਾਵਰਾਂ ਨੇ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਪੁਲਸ ਦੋਹਾਂ ਨੂੰ ਮੈਡੀਕਲ ਜਾਂਚ ਲਈ ਮੈਡੀਕਲ ਕਾਲਜ ਲਿਜਾ ਰਹੀ ਸੀ।

DIsha

This news is Content Editor DIsha