ਏਅਰ ਇੰਡੀਆ ਦਾ ਜਹਾਜ਼ ਹਾਈਜੈਕ ਕਰ ਪਾਕਿਸਤਾਨ ਲੈ ਜਾਣ ਦੀ ਧਮਕੀ, ਹਾਈ ਅਲਰਟ 'ਤੇ ਸਾਰੇ ਏਅਰਪੋਰਟ

02/23/2019 7:01:26 PM

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਭੜਕੇ ਗੁੱਸੇ ਵਿਚਾਲੇ ਸ਼ਨੀਵਾਰ ਨੂੰ ਦੇਸ਼ ਦੇ ਸਾਰੇ ਏਅਰਪੋਰਟਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ। ਦਰਅਸਲ ਸ਼ਨੀਵਾਰ ਨੂੰ ਮੁੰਬਈ 'ਚ ਇਕ ਏਅਰਲਾਈਨ ਦੇ ਆਪਰੇਸ਼ਨ ਸੈਂਟਰ ਨੂੰ ਫੋਨ ਕਰ ਧਮਕੀ ਦਿੱਤੀ ਗਈ ਕਿ ਭਾਰਤੀ ਕੈਰੀਅਰ ਦੀ ਇਕ ਫਲਾਈਟ ਨੂੰ ਹਾਈਜੈਕ ਕਰ ਲਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਜਹਾਜ਼ ਨੂੰ ਹਾਈਜੈਕ ਕਰ ਪਾਕਿਸਤਾਨ ਲਿਜਾਇਆ ਜਾਵੇਗਾ। ਇਸ ਦੇ ਤੁਰੰਤ ਬਾਅਦ ਦੇਸ਼ ਦੇ ਸਾਰੇ ਏਅਰਪੋਰਟਾਂ ਦੀ ਸੁਰੱਖਿਆ ਹੋਰ ਵੀ ਸਖਤ ਕਰ ਦਿੱਤਾ ਗਈ ਹੈ। ਇਸ 'ਚ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਤਲਾਸ਼ੀ ਤੇ ਕਾਰ ਪਾਰਕਿੰਗ 'ਚ ਜਾਣ ਵਾਲੀਆਂ ਗੱਡੀਆਂ ਦੀ ਵਿਆਪਕ ਜਾਂਚ ਵੀ ਸ਼ਾਮਲ ਹੈ।

ਸ਼ਨੀਵਾਰ ਨੂੰ ਧਮਕੀ ਭਰਿਆ ਫੋਨ ਏਅਰ ਇੰਡੀਆ ਦੇ ਏਅਰਪੋਰਟ ਆਪਰੇਸ਼ਨ ਕੰਟਰੋਲ ਸੈਂਟਰ ਨੂੰ ਆਇਆ। ਫੋਨ 'ਤੇ ਕਿਹਾ ਗਿਆ ਕਿ ਇਕ ਭਾਰਤੀ ਏਅਰਲਾਈਨਸ ਦੀ ਫਲਾਈਟ ਨੂੰ ਹਾਈਜੈਕ ਕਰ ਪਾਕਿਸਤਾਨ ਲਿਜਾਇਆ ਜਾਵੇਗਾ। ਉਂਝ ਪੁਲਵਾਮਾ ਹਮਲੇ ਤੋਂ ਬਾਅਦ ਹੀ ਏਅਰਪੋਰਟਾਂ ਦੀ ਸੁਰੱਖਿਆ ਕਾਫੀ ਸਖਤ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਸ਼ਨੀਵਾਰ ਨੂੰ ਧਮਕੀ ਮਿਲਣ ਤੋਂ ਬਾਅਦ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਊਰਿਟੀ ਨੇ ਸਾਰੇ ਏਅਰਪੋਰਟਾਂ ਤੇ ਏਅਰਲਾਈਨ ਆਪਰੇਟਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਬੀ.ਸੀ.ਏ.ਐੱਸ. ਨੇ ਕਿਹਾ ਹੈ ਕਿ ਟਰਮਿਨਲ ਤੇ ਆਪਰੇਸ਼ਨ ਖੇਤਰਾਂ 'ਚ ਜਾਣ ਤੋਂ ਪਹਿਲਾਂ ਸਖਤ ਜਾਂਚ ਕੀਤੀ ਜਾਵੇ, ਏਅਰਪੋਰਟ 'ਤੇ ਗੱਡੀਆਂ ਦੀ ਵਿਆਪਕ ਤਲਾਸ਼ੀ ਲਈ ਜਾਵੇ। ਇਸ ਦੇ ਨਾਲ ਹੀ ਯਾਤਰੀਆਂ, ਸਟਾਫਰ, ਸਮਾਨ, ਕੈਟਰਿੰਗ ਆਦਿ ਦੀ ਸਖਤ ਜਾਂਚ ਕੀਤੀ ਜਾਵੇ। ਹਾਲਾਂਕਿ ਇਹ ਧਮਕੀ ਭਰਿਆ ਫੋਨ ਫਰਜ਼ੀ ਜਾਂ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਪਰ  ਸੁਰੱਖਿਆ ਏਜੰਸੀਆਂ ਇਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਹੈ। ਅਜਿਹੇ 'ਚ ਉਹ ਸੁਰੱਖਿਆ ਵਿਵਸਥਾ 'ਚ ਕੋਈ ਕਸਰ ਨਹੀਂ ਛੱਡ ਰਹੀ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਪੁਲਵਾਮਾ ਹਮਲੇ ਤੋਂ ਬਾਅਦ ਏਅਰਪੋਰਟਾਂ ਦੀ ਸੁਰੱਖਿਆ ਪਹਿਲਾਂ ਤੋਂ ਹੀ ਸਖਤ ਕਰ ਦਿੱਤੀ ਹੈ। ਜਦੋਂ ਤਾਜ਼ਾ ਅਲਰਟ ਤੋਂ ਬਾਅਦ ਜ਼ਿਆਦਾ ਸਿਕਊਰਿਟੀ ਸਖਤ ਕੀਤੀ ਗਈ ਹੈ।


Inder Prajapati

Content Editor

Related News