ਗੁਰਪਤਵੰਤ ਪੰਨੂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਭਾਰਤ ਨੇ ਅਮਰੀਕਾ-ਕੈਨੇਡਾ ਸਾਹਮਣੇ ਚੁੱਕਿਆ ਮੁੱਦਾ

12/08/2023 11:58:00 AM

ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਭਾਰਤੀ ਸੰਸਦ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਲੋਂ ਜਾਰੀ ਕੀਤੀਆਂ ਗਈਆਂ ਧਮਕੀਆਂ ਦਾ ਮਾਮਲਾ ਚੁੱਕਿਆ ਹੈ। ਪੰਨੂ ਜੋ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਨਾਮਜ਼ਦ ਅੱਤਵਾਦੀ ਹੈ ਨੇ ਇਕ ਹਾਲੀਆ ਵੀਡੀਓ 'ਚ 13 ਦਸੰਬਰ ਜਾਂ ਉਸ ਤੋਂ ਪਹਿਲਾਂ ਸੰਸਦ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੋਹਾਂ ਦੀ ਦੋਹਰੀ ਨਾਗਰਿਕਤਾ ਹੈ। ਦੱਸਣਯੋਗ ਹੈ ਕਿ 13 ਦਸੰਬਰ 2001 ਨੂੰ ਭਾਰਤੀ ਸੰਸਦ 'ਤੇ ਅੱਤਵਾਦੀ ਹਮਲਾ ਹੋਇਆ ਸੀ ਅਤੇ ਮੁੱਖ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਨੂੰ 2013 'ਚ ਤਿਹਾੜ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ ਸੀ। ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਅਰਿੰਦਮ ਬਾਗਚੀ ਨੇ ਕਿਹਾ,''ਅਸੀਂ ਖ਼ਤਰਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਇੱਥੇ ਇਕ ਬੰਧਨ 'ਚ ਫਸ ਗਏ ਹਾਂ। ਮੈਂ ਅਜਿਹੇ ਵੱਖਵਾਦੀਆਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦਾ ਜਾਂ ਧਮਕੀਆਂ ਦੇਣ ਵਾਲਿਆਂ ਨੂੰ ਜ਼ਿਆਦਾ ਮਹੱਤਵ ਨਹੀਂ ਦੇਣਆ ਚਾਹੁੰਦਾ। ਅਸੀਂ ਇਸ ਮਾਮਲੇ ਨੂੰ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ। ਵੱਖਵਾਦੀਆਂ ਅਤੇ ਅੱਤਵਾਦੀਆਂ ਦੀ ਰੁਝਾਨ ਹੁੰਦਾ ਹੈ ਕਿ ਉਹ ਕਿਸੇ ਮੁੱਦੇ 'ਤੇ ਮੀਡੀਆ ਕਵਰੇਜ਼ ਚਾਹੁੰਦੇ ਹਨ।

ਇਹ ਵੀ ਪੜ੍ਹੋ : ਨਹਿਰੂ ਦੀ ਗ਼ਲਤੀ ਕਾਰਨ ਬਣਿਆ PoK, ਨਹੀਂ ਤਾਂ ਅੱਜ ਭਾਰਤ ਦਾ ਹਿੱਸਾ ਹੁੰਦਾ: ਅਮਿਤ ਸ਼ਾਹ

ਖ਼ਾਲਿਸਤਾਨੀ ਵੱਖਵਾਦੀਆਂ ਵਲੋਂ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਧਮਕੀਆਂ ਦੀ ਰਿਪੋਰਟ ਦੇ ਸੰਬੰਧ 'ਚ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜੇਕਰ ਕੋਈ ਅਪਰਾਧਕ ਗਤੀਵਿਧੀ ਹੁੰਦੀ ਹੈ ਤਾਂ ਭਾਰਤੀ ਸੁਰੱਖਿਆ ਏਜੰਸੀਆਂ ਉੱਚਿਤ ਕਾਰਵਾਈ ਕਰਨਗੀਆਂ। ਬਾਗਚੀ ਨੇ ਕਿਹਾ,''ਪਿਛਲੇ ਮਹੀਨੇ ਉਨ੍ਹਾਂ ਨੇ ਇਕ ਵਿਸ਼ੇਸ਼ ਤਾਰੀਖ਼ ਨੂੰ ਧਮਕੀ ਦਿੱਤੀ ਸੀ, ਅਸੀਂ ਅਜਿਹੀ ਕਿਸੇ ਵੀ ਧਮਕੀ ਦੀ ਨਿੰਦਾ ਕਰਾਂਗੇ ਅਤੇ ਸਾਡੀਆਂ ਸੁਰੱਖਿਆ ਏਜੰਸੀਆਂ ਉੱਚਿਤ ਕਾਰਵਾਈ ਕਰਨਗੀਆਂ। ਜੇਕਰ ਅਪਰਾਧਕ ਗਤੀਵਿਧੀਆਂ ਦੀ ਘਟਨਾਵਾਂ ਹੁੰਦੀਆਂ ਹਨ ਜਾਂ ਸਾਨੂੰ ਲੱਗਦਾ ਹੈ ਕਿ ਕੋਈ ਖਤਰਾ ਹੈ ਤਾਂ ਅਸੀਂ ਉੱਚਿਤ ਕਾਰਵਾਈ ਕਰਾਂਗੇ।'' ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ ਨੇ ਅਮਰੀਕਾ ਤੋਂ ਪੰਨੂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ, ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਨਵੀਂ ਦਿੱਲੀ ਉੱਚਿਤ ਪ੍ਰਕਿਰਿਆ ਦੇ ਮਾਧਿਅਮ ਨਾਲ ਮਦਦ ਚਾਹੁੰਦਾ ਹੈ ਅਤੇ ਉਸ ਨੇ ਕਈ ਵਾਰ ਸਹਿਯੋਗੀਆਂ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ ਹੈ। ਬਾਗਚੀ ਨੇ ਕਿਹਾ,''ਉਹ (ਪੰਨੂ) ਕਾਨੂੰਨ ਦੀ ਉਲੰਘਣਾ ਲਈ ਸਾਡੀਆਂ ਏਜੰਸੀਆਂ ਵਲੋਂ ਲੋੜੀਂਦਾ ਹੈ ਅਤੇ ਇਕ ਪ੍ਰਕਿਰਿਆ ਹੈ, ਜਿਸ ਅਧੀਨ ਅਸੀਂ ਮਦਦ ਮੰਗਦੇ ਹਾਂ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਂਦਾ ਹੈ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha