ਦਿੱਲੀ ''ਚ 15 ਅਗਸਤ ਨੂੰ ਅੱਤਵਾਦੀ ਹਮਲੇ ਦਾ ਖ਼ਤਰਾ, ਅਲਰਟ ਜਾਰੀ

08/01/2020 2:50:06 AM

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ 15 ਅਗਸਤ ਨੂੰ ਅੱਤਵਾਦੀ ਹਮਲੇ ਦਾ ਖ਼ਤਰਾ ਹੋਣ ਦਾ ਸੁਰੱਖਿਆ ਏਜੰਸੀਆਂ ਨੇ ਇਨਪੁਟ ਦਿੱਤਾ। ਇਸ ਤੋਂ ਬਾਅਦ ਦਿੱਲੀ ਪੁਲਸ ਅਲਰਟ ਹੋ ਗਈ। ਸ਼ੁੱਕਰਵਾਰ ਨੂੰ ਦਿੱਲੀ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ 'ਚ 15 ਅਗਸਤ ਤੱਕ ਡਰੋਨ, ਯੂ.ਏ.ਵੀ., ਪੈਰਾਗਲਾਈਡਰ ਅਤੇ ਹਾਟ ਏਅਰ ਬੈਲੂਨ ਵਰਗੇ ਗੈਰ-ਰਵਾਇਤੀ ਹਵਾਈ ਸਾਧਨਾਂ ਦੀ ਉਡਾਣ 'ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ। ਪੁਲਸ ਨੇ ਦੱਸਿਆ ਕਿ ਇਹ ਆਦੇਸ਼ ਸ਼ੁੱਕਰਵਾਰ ਤੋਂ 16 ਦਿਨ, 15 ਅਗਸਤ ਤੱਕ ਪ੍ਰਭਾਵ 'ਚ ਰਹੇਗਾ।

ਆਦੇਸ਼ ਮੁਤਾਬਕ, ਭਾਰਤ ਦੇ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਕੁੱਝ ਅਪਰਾਧੀ, ਅਸਾਮਾਜਿਕ ਤੱਤ ਜਾਂ ਅੱਤਵਾਦੀ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਣ ਅਦਾਰਿਆਂ ਦੀ ਸੁਰੱਖਿਆ ਨੂੰ ਪੈਰਾਗਲਾਈਡਰਜ਼, ਮਨੁੱਖ ਰਹਿਤ ਹਵਾਈ ਜਹਾਜ਼, ਦੂਰੋਂ ਸੰਚਾਲਿਤ ਹੋਣ ਵਾਲੇ ਏਅਰਕ੍ਰਾਫਟ, ਹਾਟ ਏਅਰ ਬੈਲੂਨ, ਕਵਾਡਕਾਪਟਰ ਵਰਗੇ ਗੈਰ-ਰਵਾਇਤੀ ਹਵਾਈ ਸਾਧਨਾਂ ਜਾਂ ਜਹਾਜ਼ ਰਾਹੀਂ ਪੈਰਾਜੰਪਿੰਗ ਦੇ ਜ਼ਰੀਏ ਖ਼ਤਰਾ ਪੈਦਾ ਕਰ ਸਕਦੇ ਹਨ। ਜਿਸ ਦੇ ਚੱਲਦੇ ਦਿੱਲੀ ਪੁਲਸ ਨੇ ਸੁਤੰਤਰਤਾ ਦਿਵਸ ਸਮਾਗਮ ਮੌਕੇ ਗੈਰ-ਰਵਾਇਤੀ ਹਵਾਈ ਸਾਧਨਾਂ ਦੇ ਦਿੱਲੀ ਦੇ ਉੱਪਰ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਹੈ ਅਤੇ ਅਜਿਹਾ ਕਰਨ 'ਤੇ ਇਹ ਭਾਰਤੀ ਦੰਡਾਵਲੀ ਦੀ ਧਾਰਾ 188 ਦੇ ਤਹਿਤ ਸਜ਼ਾਯੋਗ ਦੋਸ਼ ਹੋਵੇਗਾ।
 

Inder Prajapati

This news is Content Editor Inder Prajapati